ਭਾਜਪਾ ਨੇ ਜੇਨ-ਜੀ ਨਾਲ ਜੁੜਨ ਲਈ ਬਣਾਈ ਟੀਮ, ਕਾਂਗਰਸ ਵਲੋਂ ਪੂਰਾ ਵੰਦੇ ਮਾਤਰਮ ਨਾ ਗਾਉਣ ਖਿਲਾਫ਼ ਮਤਾ ਪਾਸ

Saturday, Aug 22, 2026 - 03:21 PM (IST)

ਭਾਜਪਾ ਨੇ ਜੇਨ-ਜੀ ਨਾਲ ਜੁੜਨ ਲਈ ਬਣਾਈ ਟੀਮ, ਕਾਂਗਰਸ ਵਲੋਂ ਪੂਰਾ ਵੰਦੇ ਮਾਤਰਮ ਨਾ ਗਾਉਣ ਖਿਲਾਫ਼ ਮਤਾ ਪਾਸ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਕਾਂਗਰਸ ਵੱਲੋਂ ਵੰਦੇ ਮਾਤਰਮ ਦੇ ਸਿਰਫ਼ ਦੋ ਪੈਰੇ ਗਾਉਣ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਉਹ ਰਾਜਨੀਤਿਕ ਸਹੂਲਤ ਜਾਂ ਤੁਸ਼ਟੀਕਰਨ ਲਈ ਰਾਸ਼ਟਰੀ ਗੀਤ ਦੇ ਸਤਿਕਾਰ 'ਤੇ ਕੋਈ ਸਮਝੌਤਾ ਸਵੀਕਾਰ ਨਹੀਂ ਕਰੇਗੀ। ਭਾਜਪਾ ਨੇ ਇੱਥੇ ਆਪਣੇ ਨਵੇਂ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਇੱਕ ਮਤੇ ਵਿੱਚ ਕਿਹਾ ਕਿ ਉਹ "ਵੰਦੇ ਮਾਤਰਮ" ਦੀ ਸ਼ਾਨਦਾਰ ਵਿਰਾਸਤ ਨੂੰ ਦੇਸ਼ ਦੇ ਹਰ ਕੋਨੇ ਤੱਕ ਲਿਜਾਣ ਲਈ ਇੱਕ ਮੁਹਿੰਮ ਸ਼ੁਰੂ ਕਰੇਗੀ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਬਾਅਦ ਵਿੱਚ 'X' 'ਤੇ ਮਤਾ ਸਾਂਝਾ ਕੀਤਾ।

ਪੜ੍ਹੋ ਇਹ ਵੀ - ਕੈਨੇਡਾ ਦੇ ਗੁਰਦੁਆਰੇ 'ਚ ਵਾਪਰੀ ਵੱਡੀ ਵਾਰਦਾਤ : ਦੋ ਵਿਅਕਤੀਆਂ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ

ਨਬੀਨ ਨੇ ਕਿਹਾ, "ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ, 22 ਅਗਸਤ, 2026 ਨੂੰ 'ਵੰਦੇ ਮਾਤਰਮ' ਦੇ ਸਤਿਕਾਰ ਅਤੇ ਇਸਦੀ ਇਤਿਹਾਸਕ ਵਿਰਾਸਤ ਦੀ ਸੰਭਾਲ ਸੰਬੰਧੀ ਇੱਕ ਮਹੱਤਵਪੂਰਨ ਮਤਾ ਪਾਸ ਕੀਤਾ।" ਭਾਜਪਾ ਨੇ ਜੇਨ-ਜੀ ਯਾਨੀ ਨੌਜਵਾਨ ਵੋਟਰਾਂ ਨਾਲ ਜੁੜਨ ਲਈ ਇੱਕ ਵਿਸ਼ੇਸ਼ ਟੀਮ ਵੀ ਬਣਾਈ ਹੈ। ਇਸ ਵਿੱਚ ਭਾਜਪਾ ਪ੍ਰਧਾਨ ਨਿਤਿਨ ਨਬੀਨ, ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਅਤੇ ਵਿਨੋਦ ਤਾਵੜੇ ਦੇ ਨਾਲ-ਨਾਲ ਗੁਜਰਾਤ ਦੇ ਮੰਤਰੀ ਹਰਸ਼ ਸੰਘਵੀ ਅਤੇ ਛੱਤੀਸਗੜ੍ਹ ਦੇ ਮੰਤਰੀ ਓਪੀ ਚੌਧਰੀ ਸ਼ਾਮਲ ਹਨ। ਪਾਰਟੀ ਜਲਦੀ ਹੀ ਇੱਕ ਦੇਸ਼ ਵਿਆਪੀ ਜੇਨ-ਜੀ ਆਊਟਰੀਚ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨ ਵਾਲੀ ਹੈ। ਇਸ ਦੇ ਤਹਿਤ ਨੌਜਵਾਨਾਂ ਨਾਲ ਸਿੱਧਾ ਸੰਚਾਰ ਵਧਾਇਆ ਜਾਵੇਗਾ ਅਤੇ ਨਾਲ ਹੀ ਆਗੂਆਂ ਰਾਹੀਂ ਉਨ੍ਹਾਂ ਦੇ ਵਿਚਾਰਾਂ, ਸਮੱਸਿਆਵਾਂ ਅਤੇ ਉਮੀਦਾਂ ਨੂੰ ਸਮਝਿਆ ਜਾਵੇਗਾ।

ਪੜ੍ਹੋ ਇਹ ਵੀ - 2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਨੇ ਕੀਤਾ ਦੋਸਤ ਦਾ ਕਤਲ, ਪੂਰਾ ਮਾਮਲਾ ਜਾਣ ਕੰਬ ਜਾਵੇਗੀ ਰੂਹ

ਉਨ੍ਹਾਂ ਕਿਹਾ ਕਿ ਭਾਜਪਾ ਕਾਂਗਰਸ ਵਰਕਿੰਗ ਕਮੇਟੀ ਦੇ 19 ਅਗਸਤ, 2026 ਦੇ ਉਸ ਫੈਸਲੇ ਦੀ "ਸਖਤ ਨਿੰਦਾ ਅਤੇ ਸਪੱਸ਼ਟ ਵਿਰੋਧ" ਕਰਦੀ ਹੈ, ਜਿਸ ਵਿਚ 1937 ਦੇ ਮਤੇ ਨੂੰ ਦੁਹਰਾਉਂਦੇ ਹੋਏ ਕਾਂਗਰਸ ਦੇ ਸਮਾਗਮਾਂ ਵਿੱਚ "ਵੰਦੇ ਮਾਤਰਮ" ਦੇ ਸਿਰਫ਼ ਪਹਿਲੇ ਦੋ ਪੈਰੇ  ਗਾਉਣ ਤੱਕ ਸੀਮਤ ਕੀਤਾ ਗਿਆ ਸੀ। ਨਬੀਨ ਨੇ ਕਿਹਾ ਕਿ ਭਾਜਪਾ ਰਾਸ਼ਟਰੀ ਗੀਤ ਨੂੰ "ਫਿਰਕੂ ਦਬਾਅ, ਰਾਜਨੀਤਿਕ ਤੁਸ਼ਟੀਕਰਨ ਜਾਂ ਤੰਗ ਵੋਟ-ਬੈਂਕ ਰਾਜਨੀਤੀ" ਦਾ ਸ਼ਿਕਾਰ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ। ਨਬੀਨ ਨੇ ਕਿਹਾ ਕਿ ਭਾਜਪਾ "ਵੰਦੇ ਮਾਤਰਮ" ਦੇ ਇਤਿਹਾਸ, ਅਰਥ, ਰਾਸ਼ਟਰੀ ਮਹੱਤਵ ਅਤੇ ਸ਼ਾਨਦਾਰ ਵਿਰਾਸਤ ਨੂੰ ਭਾਰਤ ਦੇ ਹਰ ਕੋਨੇ ਤੱਕ ਫੈਲਾਉਣ ਲਈ ਇੱਕ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, "ਭਾਜਪਾ 'ਪੂਰਨ ਵੰਦੇ ਮਾਤਰਮ' ਦੇ ਸਨਮਾਨ, ਮਾਣ, ਵਿਰਾਸਤ ਅਤੇ ਰਾਸ਼ਟਰੀ ਚਰਿੱਤਰ ਦੀ ਰੱਖਿਆ ਕਰੇਗੀ।" ਭਾਜਪਾ ਮਹਾਤਮਾ ਗਾਂਧੀ ਦੇ ਉਸ ਬਿਆਨ ਨੂੰ ਵੀ ਉਤਸ਼ਾਹਿਤ ਕਰੇਗੀ, ਜਿਸ ਵਿੱਚ ਉਨ੍ਹਾਂ ਨੇ ਵੰਦੇ ਮਾਤਰਮ ਨੂੰ "ਸਾਮਰਾਜ ਵਿਰੋਧੀ ਨਾਅਰਾ" ਅਤੇ "ਸਭ ਤੋਂ ਸ਼ੁੱਧ ਰਾਸ਼ਟਰੀ ਭਾਵਨਾ" ਨਾਲ ਜੁੜਿਆ ਹੋਇਆ ਦੱਸਿਆ ਸੀ।

ਪੜ੍ਹੋ ਇਹ ਵੀ - 'ਲੰਬੇ ਵਾਲਾਂ ਤੇ ਦਾੜ੍ਹੀ...', ਹੁਣ ਇਨ੍ਹਾਂ ਲੋਕਾਂ ਦੀ ਰਾਮ ਮੰਦਰ 'ਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

rajwinder kaur

Content Editor

Related News