ਭਾਜਪਾ ਬਣੀ ਲੋਕਾਂ ਦੀ ''ਪਹਿਲੀ ਪਸੰਦ'', ਵਿਕਾਸ ਚਾਹੁੰਦਾ ਹੈ ਦੇਸ਼ ਦਾ ਵੋਟਰ : PM ਮੋਦੀ
Sunday, Jan 18, 2026 - 02:24 PM (IST)
ਕਲਿਆਬੋਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਸ ਨੇ ਪੂਰਬ-ਉੱਤਰੀ ਸੂਬੇ ਆਸਾਮ 'ਚ ਆਪਣੇ ਸ਼ਾਸਨਕਾਲ ਦੌਰਾਨ ਵੋਟ ਲਈ ਘੁਸਪੈਠੀਆਂ ਨੂੰ ਜ਼ਮੀਨ ਸੌਂਪ ਦਿੱਤੀ। ਪੀ.ਐੱਮ. ਮੋਦੀ ਨੇ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਆਸਾਮ 'ਚ ਕਾਂਗਰਸ ਸ਼ਾਸਨ ਦੌਰਾਨ ਦਹਾਕਿਆਂ ਤੱਕ ਘੁਸਪੈਠ ਵਧਦੀ ਰਹੀ ਅਤੇ ਗੈਰ-ਪ੍ਰਵਾਸੀ ਜੰਗਲਾਂ, ਜਾਨਵਰਾਂ ਦੇ ਗਲਿਆਰਿਆਂ ਅਤੇ ਰਵਾਇਤੀ ਸੰਸਥਾਵਾਂ 'ਤੇ ਕਬਜ਼ਾ ਕਰਦੇ ਰਹੇ। ਉਨ੍ਹਾਂ ਕਿਹਾ,''ਭਾਜਪਾ ਸਰਕਾਰ ਕਬਜ਼ਾ ਕਰਨ ਵਾਲੇ ਘੁਸਪੈਠੀਆਂ ਨੂੰ ਬਾਹਰ ਕੱਢ ਕੇ ਆਸਾਮ ਦੀ ਪਛਾਣ ਅਤੇ ਸੰਸਕ੍ਰਿਤੀ ਦੀ ਰੱਖਿਆ ਕਰ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਦਾ ਭਰੋਸਾ ਗੁਆ ਦਿੱਤਾ, ਕਿਉਂਕਿ ਉਹ 'ਨਕਾਰਾਤਮਕ ਰਾਜਨੀਤੀ ਦਾ ਸੰਦੇਸ਼' ਦਿੰਦੀ ਹੈ ਅਤੇ ਹੁਣ ਦੇਸ਼ 'ਚ ਵੋਟਰਾਂ ਦੀ 'ਪਹਿਲੀ ਪਸੰਦ' ਭਾਰਤੀ ਜਨਤਾ ਪਾਰਟੀ (ਭਾਜਪਾ) ਹੈ।
ਉਨ੍ਹਾਂ ਕਿਹਾ,''ਵੋਟਰ ਚੰਗੇ ਸ਼ਾਸਨ ਅਤੇ ਵਿਕਾਸ ਲਈ ਭਾਜਪਾ 'ਤੇ ਭਰੋਸਾ ਕਰਦੇ ਹਨ। ਬਿਹਾਰ ਚੋਣਾਂ ' ਲੋਕਾਂ ਨੇ 20 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਵੀ ਪਾਰਟੀ ਨੂੰ ਰਿਕਾਰਡ ਗਿਣਤੀ 'ਚ ਵੋਟ ਅਤੇ ਸੀਟ ਦਿੱਤੀਆਂ।'' ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦੀਆਂ ਨਗਰ ਨਿਗਮ ਚੋਣਾਂ 'ਚ ਵੀ ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤਾ ਅਤੇ ਕੇਰਲ 'ਚ ਵੀ 'ਹੁਣ ਸਾਡੇ ਕੋਲ ਪਾਰਟੀ ਦਾ ਇਕ ਮੇਅਰ' ਹੈ। ਪ੍ਰਧਾਨ ਮੰਤਰੀ ਨਗਾਂਵ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਦੌਰਾਨ 6,957 ਕਰੋੜ ਰੁਪਏ ਦੀ 'ਕਾਜ਼ੀਰੰਗਾ ਐਲੀਵੇਟੇਡ ਕੋਰੀਡੋਰ' ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ 2 'ਅੰਮ੍ਰਿਤ ਭਾਰਤ' ਟਰੇਨਾਂ ਨੂੰ ਡਿਜੀਟਲ ਮਾਧਿਅਮ ਨਾਲ ਹਰੀ ਝੰਡੀ ਦਿਖਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
