ਸਰਕਾਰ ਨੇ ਦਿੱਲੀ-NCR, ਮੁੰਬਈ ’ਚ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ

Thursday, Sep 05, 2024 - 11:51 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰ ਨੇ ਅੱਜ ਦਿੱਲੀ-ਐੱਨ. ਸੀ. ਆਰ. ਅਤੇ ਮੁੰਬਈ ਦੇ ਖਪਤਕਾਰਾਂ ਨੂੰ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ 35 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਪਿਆਜ਼ ਦੀ ਪ੍ਰਚੂਨ ਵਿਕਰੀ ਦਾ ਪਹਿਲਾ ਪੜਾਅ ਸ਼ੁਰੂ ਕੀਤਾ। ਐੱਨ. ਸੀ. ਸੀ. ਐੱਫ. ਅਤੇ ਨੈਫੇਡ, ਜੋ ਸਰਕਾਰ ਵੱਲੋਂ 4.7 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਏ ਹੋਏ ਹਨ, ਆਪਣੇ ਖੁਦ ਦੇ ਸਟੋਰ ਅਤੇ ਮੋਬਾਈਲ ਵੈਨ ਰਾਹੀਂ ਪ੍ਰਚੂਨ ਵਿਕਰੀ ਕਰਨਗੇ।

ਦਿੱਲੀ-ਐੱਨ. ਸੀ. ਆਰ. ਅਤੇ ਮੁੰਬਈ ਦੇ ਪਰੇਲ ਅਤੇ ਮਲਾਡ ’ਚ 38 ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਵੇਚਿਆ ਜਾਵੇਗਾ। ਪਿਆਜ਼ ਨੂੰ ਮੁੱਖ ਖਪਤ ਵਾਲੇ ਖੇਤਰਾਂ ’ਚ ਈ-ਕਾਮਰਸ ਮੰਚ ਅਤੇ ਕੇਂਦਰੀ ਭੰਡਾਰ ਅਤੇ ਮਦਰ ਡੇਅਰੀ ਦੇ ਸਫਲ ਵਿਕਰੀ ਕੇਂਦਰਾਂ ’ਤੇ ਵੀ ਰਿਆਇਤੀ ਦਰ ’ਤੇ ਵੇਚਿਆ ਜਾਵੇਗਾ। ਮੌਜੂਦਾ ਸਮੇਂ ’ਚ, ਰਾਸ਼ਟਰੀ ਰਾਜਧਾਨੀ ’ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਗੁਣਵੱਤਾ ਅਤੇ ਸਥਾਨਕਤਾ ਦੇ ਆਧਾਰ ’ਤੇ 60 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਚੱਲ ਰਹੀਆਂ ਹਨ। ਪੇਸ਼ਕਸ਼ ਤੋਂ ਬਾਅਦ, ਖੁਰਾਕੀ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਲਹਾਦ ਜੋਸ਼ੀ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਦੇ ਰੁਝੇਵੇਂ ਅਨੁਸਾਰ ਪਿਆਜ਼ ਦੀ ਮਾਤਰਾ ਅਤੇ ਨਿਪਟਾਰਾ ਚੈਨਲਾਂ ਨੂੰ ਵਧਾਇਆ, ਡੂੰਘਾ, ਤੇਜ਼ ਅਤੇ ਵਿਭਿੰਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਸ਼ਹਿਰਾਂ ’ਚ ਵੀ ਇਸ ਤਰ੍ਹਾਂ ਦੀ ਵਿਕਰੀ ਕੀਤੀ ਜਾਵੇਗੀ। ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ’ਚ ਕੋਲਕਾਤਾ, ਗੁਹਾਟੀ, ਹੈਦਰਾਬਾਦ, ਚੇਨਈ, ਬੈਂਗਲੁਰੂ, ਅਹਿਮਦਾਬਾਦ ਅਤੇ ਰਾਏਪੁਰ ਵਰਗੇ ਮੁੱਖ ਰਾਜਧਾਨੀ ਸ਼ਹਿਰਾਂ ਨੂੰ ਇਸ ਦੇ ਘੇਰੇ ’ਚ ਲਿਆਂਦਾ ਜਾਵੇਗਾ।


Rakesh

Content Editor

Related News