ਪਠਾਨਕੋਟ-ਸੁਜਾਨਪੁਰ ਕਰਾਸਿੰਗ ’ਤੇ ਬਣੇਗਾ ਓਵਰਬ੍ਰਿਜ, ਕੇਂਦਰ ਸਰਕਾਰ ਖਰਚ ਕਰੇਗੀ 52.36 ਕਰੋੜ ਰੁਪਏ

Monday, Aug 10, 2026 - 12:05 PM (IST)

ਪਠਾਨਕੋਟ-ਸੁਜਾਨਪੁਰ ਕਰਾਸਿੰਗ ’ਤੇ ਬਣੇਗਾ ਓਵਰਬ੍ਰਿਜ, ਕੇਂਦਰ ਸਰਕਾਰ ਖਰਚ ਕਰੇਗੀ 52.36 ਕਰੋੜ ਰੁਪਏ

ਪਠਾਨਕੋਟ(ਹਰਜਿੰਦਰ ਸਿੰਘ ਗੋਰਾਇਆ): ਪਠਾਨਕੋਟ ਅਤੇ ਸੁਜਾਨਪੁਰ ਵਿਚਕਾਰ ਆਵਾਜਾਈ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਕਰਾਸਿੰਗ ’ਤੇ ਓਵਰਬ੍ਰਿਜ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਪ੍ਰਾਜੈਕਟ ’ਤੇ ਕੇਂਦਰ ਸਰਕਾਰ ਵੱਲੋਂ ਕਰੀਬ 52.36 ਕਰੋੜ ਰੁਪਏ ਖਰਚ ਕੀਤੇ ਜਾਣਗੇ। ਓਵਰਬ੍ਰਿਜ ਬਣਨ ਨਾਲ ਇਸ ਰਸਤੇ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ-ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ, ਇਕੱਲੀ ਔਰਤ ਨੇ ਬਹਾਦਰੀ ਨਾਲ ਪਾ'ਤੀਆਂ ਭਾਜੜਾਂ

ਪਠਾਨਕੋਟ-ਸੁਜਾਨਪੁਰ ਮਾਰਗ ’ਤੇ ਸਥਿਤ ਕਰਾਸਿੰਗ ’ਤੇ ਫਾਟਕ ਬੰਦ ਹੋਣ ਕਾਰਨ ਅਕਸਰ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਜਾਣਕਾਰੀ ਅਨੁਸਾਰ ਇਹ ਫਾਟਕ ਰੋਜ਼ਾਨਾ ਲਗਭਗ 70 ਤੋਂ 80 ਵਾਰ ਬੰਦ ਹੁੰਦਾ ਹੈ, ਜਿਸ ਕਾਰਨ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਖਾਸ ਕਰਕੇ ਦਫ਼ਤਰੀ ਸਮੇਂ ਅਤੇ ਸਕੂਲਾਂ ਦੀ ਛੁੱਟੀ ਵੇਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਵਾਹਨਾਂ ਨੂੰ ਵੀ ਕਈ ਵਾਰ ਜਾਮ ਵਿੱਚ ਫਸਣਾ ਪੈਂਦਾ ਹੈ।

ਇਹ ਵੀ ਪੜ੍ਹੋ-ਪੰਜਾਬ: ਕਤਲ ਮਾਮਲੇ ’ਚ ਗ੍ਰਿਫਤਾਰ ਕੀਤੀ ਕੁੜੀ ਨੇ ਥਾਣੇ ਅੰਦਰ ਚੁੱਕਿਆ ਖੌਫਨਾਕ ਕਦਮ !

ਓਵਰਬ੍ਰਿਜ ਦੇ ਨਿਰਮਾਣ ਨਾਲ ਰੇਲਵੇ ਫਾਟਕ ’ਤੇ ਨਿਰਭਰਤਾ ਖਤਮ ਹੋਵੇਗੀ ਅਤੇ ਆਵਾਜਾਈ ਨਿਰਵਿਘਨ ਹੋਣ ਦੀ ਸੰਭਾਵਨਾ ਹੈ। ਸਥਾਨਕ ਲੋਕਾਂ ਨੇ ਇਸ ਪ੍ਰਾਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇਗਾ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਓਵਰਬ੍ਰਿਜ ਦਾ ਕੰਮ ਜਲਦ ਸ਼ੁਰੂ ਕਰਕੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।

ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News