ਜਨਮ ਦਿਨ ਪਾਰਟੀ ''ਚ ਆਏ ਤਿੰਨ ਦੋਸਤਾਂ ''ਤੇ ਫਾਇਰਿੰਗ, ਕੁੜੀ ਤੇ 2 ਨੌਜਵਾਨਾਂ ਦੀ ਮੌਤ
Monday, Dec 23, 2024 - 12:21 PM (IST)
ਚੰਡੀਗੜ੍ਹ- ਇਕ ਹੋਟਲ ਦੀ ਪਾਰਕਿੰਗ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਕੁੜੀ ਸਣੇ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਰਾਤ ਹਰਿਆਣਾ ਦੇ ਪੰਚਕੂਲਾ 'ਚ ਵਾਪਰੀ। ਪਿੰਜੌਰ ਪੁਲਸ ਥਾਣੇ ਦੇ ਇੰਚਾਰਜ ਸੋਮਬੀਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਿੱਲੀ ਵਾਸੀ ਵਿੱਕੀ, ਵਿਪਿਨ ਅਤੇ ਹਿਸਾਰ ਵਾਸੀ ਨਿਆ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਹੋਟਲ ਦੀ ਪਾਰਕਿੰਗ 'ਚ ਅਣਪਛਾਤੇ ਹਮਲਾਵਰਾਂ ਨੇ ਤਿੰਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : 'ਸੰਨੀ ਲਿਓਨ' ਨੇ ਸਰਕਾਰੀ ਯੋਜਨਾ ਦਾ ਚੁੱਕਿਆ ਲਾਭ, ਹਰ ਮਹੀਨੇ ਖਾਤੇ 'ਚ ਆਉਂਦੇ ਰਹੇ 1000 ਰੁਪਏ
ਪੰਚਕੂਲਾ ਦੇ ਸਹਾਇਕ ਪੁਲਸ ਡਿਪਟੀ ਕਮਿਸ਼ਨਰ (ਅਪਰਾਧ) ਅਰਵਿੰਦ ਕੰਬੋਜ ਨੇ ਦੱਸਿਆ,''ਤਿੰਨੋਂ ਦੋਸਤ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਆਏ ਸਨ ਅਤੇ ਉਸੇ ਸਮੇਂ ਇਹ ਘਟਨਾ ਵਾਪਰੀ।'' ਉਨ੍ਹਾਂ ਦੱਸਿਆ ਕਿ ਵਿੱਕੀ ਦਾ ਅਪਰਾਧਕ ਪਿਛੋਕੜ ਹੈ ਅਤੇ ਉਸ 'ਤੇ ਕੁਝ ਮਾਮਲੇ ਦਰਜ ਹਨ। ਉਨ੍ਹਾਂ ਕਿਹਾ,''ਅਸੀਂ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਅਤੇ ਹੋਰ ਸੁਰਾਗ ਜੁਟਾ ਰਹੇ ਹਨ।'' ਕਤਲ ਕਿਹੜੀ ਵਜ੍ਹਾ ਕਾਰਨ ਕੀਤੇ ਗਏ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਹੈ। ਹਾਲਾਂਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8