ਬੀਰੇਨ ਸਿੰਘ ਨੇ ਮਣੀਪੁਰ ਦੇ ਮੁੱਖ ਮੰਤਰੀ ਅਤੇ 5 ਹੋਰ ਨੇ ਕੈਬਨਿਟ ਮੰਤਰੀ ਵਜੋਂ ਚੁਕੀ ਸਹੁੰ

Monday, Mar 21, 2022 - 05:32 PM (IST)

ਬੀਰੇਨ ਸਿੰਘ ਨੇ ਮਣੀਪੁਰ ਦੇ ਮੁੱਖ ਮੰਤਰੀ ਅਤੇ 5 ਹੋਰ ਨੇ ਕੈਬਨਿਟ ਮੰਤਰੀ ਵਜੋਂ ਚੁਕੀ ਸਹੁੰ

ਇੰਫਾਲ (ਵਾਰਤਾ)- ਨੋਂਗਥੋਮਬਮ ਬੀਰੇਨ ਸਿੰਘ ਨੇ ਸੋਮਵਾਰ ਨੂੰ ਮਣੀਪੁਰ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰ ਸਹੁੰ ਚੁਕੀ। ਰਾਜਪਾਲ ਲਾ ਗਣੇਸ਼ਨ ਨੇ ਇੱਥੇ ਰਾਜਭਵਨ 'ਚ ਸਮਾਰੋਹ ਦੌਰਾਨ ਸ਼੍ਰੀ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ। ਬੀਰੇਨ ਸਿੰਘ ਦੇ ਨਾਲ ਹੀ 5 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁਕੀ। ਇਨ੍ਹਾਂ 'ਚ ਇਕ ਔਰਤ ਹੈ। ਬੀਰੇਨ ਸਿੰਘ ਸਰਕਾਰ 'ਚ ਨਾਗਾ ਪੀਪਲਜ਼ ਫਰੰਟ (ਐੱਨ.ਪੀ.ਐੱਫ.) ਦਾ ਇਕ ਮੈਂਬਰ ਵੀ ਹੈ। ਅੱਜ ਸਹੁੰ ਚੁਕਣ ਵਾਲਿਆਂ 'ਚ ਮੁੱਖ ਮੰਤਰੀ ਤੋਂ ਇਲਾਵਾ ਟੀ.ਐੱਚ. ਵਿਸ਼ਵਜੀਤ, ਵਾਈ ਖੇਮਚੰਦ, ਕੇ. ਗੋਵਿੰਦਦਾਸ, ਨੀਮਚਾ ਕਿਪਗੇਨ ਅਤੇ ਅਵੰਗਬੋ ਨਿਊਮਾਈ (ਐੱਨ.ਪੀ.ਐੱਫ.) ਸ਼ਾਮਲ ਹਨ।

PunjabKesari

ਸ਼੍ਰੀ ਗੋਵਿੰਦਦਾਸ ਨੂੰ ਛੱਡ ਕੇ ਸਾਰੇ ਮੰਤਰੀ ਪਿਛਲੀ ਸਰਕਾਰ 'ਚ ਵੀ ਸਨ। ਦੱਸਣਯੋਗ ਹੈ ਕਿ ਹਾਲ ਹੀ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਬਹੁਮਤ ਨਾਲ ਮੁੜ ਸੱਤਾ 'ਚ ਆਈ ਹੈ। ਭਾਜਪਾ ਵਿਧਾਇਕ ਦਲ ਬੀਰੇਨ ਸਿੰਘ ਨੂੰ ਕੇਂਦਰੀ ਸੁਪਰਵਾਈਜ਼ਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ  'ਚ ਆਪਣਾ ਨੇਤਾ ਚੁਣਿਆ ਸੀ।

PunjabKesari


author

DIsha

Content Editor

Related News