ਬਰਡ ਫਲੂ ਦਾ ਖ਼ੌਫ਼, ਕਾਨਪੁਰ ਚਿੜੀਆਘਰ ਦੇ ਸਾਰੇ ਪੰਛੀਆਂ ਨੂੰ ਮਾਰਨ ਦੇ ਆਦੇਸ਼

Sunday, Jan 10, 2021 - 01:01 PM (IST)

ਬਰਡ ਫਲੂ ਦਾ ਖ਼ੌਫ਼, ਕਾਨਪੁਰ ਚਿੜੀਆਘਰ ਦੇ ਸਾਰੇ ਪੰਛੀਆਂ ਨੂੰ ਮਾਰਨ ਦੇ ਆਦੇਸ਼

ਕਾਨਪੁਰ- ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਰਡ ਫਲੂ ਦਾ ਖ਼ੌਫ਼ ਵਧਦਾ ਜਾ ਰਿਹਾ ਹੈ। ਕਾਨਪੁਰ ਚਿੜੀਆਘਰ 'ਚ 4 ਦਿਨ ਪਹਿਲਾਂ ਮਰੀਆਂ ਮਿਲੀਆਂ ਜੰਗਲੀ ਮੁਰਗੀਆਂ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਅਜਿਹੇ 'ਚ ਚਿੜੀਆਘਰ ਦੇ ਸਾਰੇ ਪੰਛੀਆਂ ਨੂੰ ਐਤਵਾਰ ਸ਼ਾਮ ਤੱਕ ਮਾਰਨ ਦੇ ਆਦੇਸ਼ ਦਿੱਤੇ ਗਏ ਹਨ। ਚਿੜੀਆਘਰ ਦੇ  ਅਧਿਕਾਰੀਆਂ ਅਨੁਸਾਰ ਇਹ ਦੁਖ਼ਦ ਹੈ ਪਰ ਪ੍ਰੋਟੋਕਾਲ ਦੇ ਅਧੀਨ ਇਹ ਕਰਨਾ ਹੀ ਹੋਵੇਗਾ। ਅੱਜ ਸ਼ਾਮ ਤੱਕ ਸਾਰੇ ਪੰਛੀਆਂ ਨੂੰ ਮਾਰਨ ਦੇ ਨਿਰਦੇਸ਼ ਦਿੱਤੇ ਗਏ ਹਨ।

PunjabKesariਨਾਲ ਹੀ ਚਿੜੀਆਘਰ ਤੋਂ ਇਕ ਕਿਲੋਮੀਟਰ ਤੱਕ ਦੇ ਏਰੀਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ 10 ਕਿਲੋਮੀਟਰ ਦੇ ਦਾਇਰੇ 'ਚ ਮਾਸ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ 15 ਦਿਨਾਂ ਲਈ ਚਿੜੀਘਰ ਨੂੰ ਬੰਦ ਕੀਤਾ ਗਿਆ ਸੀ ਪਰ ਹੁਣ ਅਣਮਿੱਥੇ ਸਮੇਂ ਲਈ ਚਿੜੀਆਘਰ ਨੂੰ ਬੰਦ ਕੀਤਾ ਗਿਆ ਹੈ। ਕਿਸੇ ਨੂੰ ਵੀ ਚਿੜੀਆਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਫ਼ਿਲਹਾਲ ਚਿੜੀਆਘਰ 'ਚ ਸਿਹਤ ਵਿਭਾਗ ਦੀ ਟੀਮ ਮੌਜੂਦ ਹੈ ਅਤੇ ਪੰਛੀਆਂ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਮੁਰਗੀਆਂ ਅਤੇ ਤੋਤਿਆਂ ਨੂੰ ਮਾਰਿਆ ਜਾਵੇਗਾ। ਉਸ ਤੋਂ ਬਾਅਦ ਬਤੱਖ਼ ਅਤੇ ਹੋਰ ਪੰਛੀਆਂ ਨੂੰ ਮਾਰਨ ਦੀ ਤਿਆਰੀ ਹੈ।

ਇਹ ਵੀ ਪੜ੍ਹੋ : ਬਰਡ ਫ਼ਲੂ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ, ਆਂਡਾ-ਚਿਕਨ ਖਾਣ ਲੱਗੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ


author

DIsha

Content Editor

Related News