ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ
Monday, Jan 11, 2021 - 01:13 PM (IST)
ਨਵੀਂ ਦਿੱਲੀ– ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਖ਼ਤਮ ਵੀ ਨਹੀਂ ਹੋਇਆ ਕਿ ਭਾਰਤ ਦੇ ਕਈ ਰਾਜਾਂ ’ਚ ਇਕ ਹੋਰ ਨਵਾਂ ਵਾਇਰਸ ਮਿਲਿਆ ਹੈ। ਇਸ ਵਾਇਰਸ ਦਾ ਨਾਮ ‘ਏਵੀਅਨ ਇੰਫਲੂਏਂਜ਼ਾ’ ਹੈ। ਇਸ ਨੂੰ ਹੀ ਬਰਡ ਫਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 4 ਜਨਵਰੀ ਨੂੰ ਇਸੇ ਏਵੀਅਨ ਇੰਫਲੂਏਂਜ਼ਾ ਕਾਰਨ ਮਰਨ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧ ਕੇ 2401 ਹੋ ਗਈ। ਮਰਨ ਵਾਲੇ ਪੰਛੀਆਂ ਨੂੰ ਅੱਧੇ ਤੋਂ ਜ਼ਿਆਦਾ ਪਰੇਸ਼ਾਨ ਹੰਸ (bar-headed goose) ਪੰਛੀ ਹਨ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਂਮ ’ਚ ਆਉਂਦੇ ਹਨ। ਠੀਕ ਇਸੇ ਦਿਨ ਖ਼ਬਰ ਆਈ ਸੀ ਕਿ ਕੇਰਲ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਕੁਝ ਦਿਨਾਂ ’ਚ 12,000 ਬਤਖ਼ਾਂ ਦੀ ਮੌਤ ਹੋਈ ਹੈ।
ਸਵਾਲ ਉੱਠਦਾ ਹੈ ਕਿ ਇਹ ਏਵੀਅਨ ਇੰਫਲੂਏਂਜ਼ਾ ਨਾਮ ਦਾ ਵਾਇਰਸ ਕੀ ਹੈ? ਕੀ ਇਸ ਨਾਲ ਮਨੁੱਖਾਂ ਨੂੰ ਵੀ ਇਨਫੈਕਸ਼ਨ ਹੁੰਦੀ ਹੈ? ਅਸੀਂ ਤੁਹਾਡੇ ਲਈ ਉਹ ਜਾਣਕਾਰੀ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ।
ਕੀ ਹੈ ਏਵੀਅਨ ਇੰਫਲੂਏਂਜ਼ਾ?
ਏਵੀਅਨ ਇੰਫਲੂਏਂਜ਼ਾ ਨਾਮ ਦੀ ਬੀਮਾਰੀ ‘ਏਵੀਅਨ ਇੰਫਲੂਏਂਜ਼ਾ ਟਾਈਪ-ਏ’ ਨਾਮ ਦੇ ਵਾਇਰਸ ਦੇ ਸੰਪਰਕ ’ਚ ਆਉਣ ਨਾਲ ਹੁੰਦੀ ਹੈ। ਏਵੀਅਨ ਇਕ ਪੰਛੀ ਦਾ ਨਾਮ ਹੈ ਅਤੇ ਇੰਫਲੂਏਂਜ਼ਾ ਬੁਖਾਰ ਨੂੰ ਹੀ ਕਹਿੰਦੇ ਹਨ। ਇਹ ਬੀਮਾਰੀ ਦੁਨੀਆ ਦੇ ਜੰਗਲੀ ਪੰਛੀਆਂ ’ਚ ਫੈਲਦੀ ਹੈ। ਇਹ ਬੀਮਾਰੀ ਘਰੇਲੂ ਪੋਲਟਰੀ ਦੇ ਪੰਛੀਆਂ, ਜਨਵਰਾਂ ਨੂੰ ਵੀ ਹੋ ਸਕਦੀ ਹੈ।
ਹੁਣ ਤਕ ਕਿਹੜੇ ਰਾਜਾਂ ’ਚ ਮਿਲਿਆ ਹੈ ਇਹ ਵਾਇਰਸ?
- ਰਾਜਸਥਾਨ
- ਕੇਰਲ
- ਹਿਮਾਚਲ ਪ੍ਰਦੇਸ਼
ਪੰਜਾਬ, ਝਾਰਖੰਡ ਅਤੇ ਮੱਧ ਪ੍ਰਦੇਸ਼ ਵੀ ਇਸ ਮਾਮਲੇ ’ਚ ਹਾਈ ਅਲਰਟ ’ਤੇ ਹਨ।
ਕੀ ਇਸ ਬਰਡ ਫਲੂ ਨਾਲ ਮਨੁੱਖਾਂ ਨੂੰ ਵੀ ਹੋ ਸਕਦੀ ਹੈ ਇਨਫੈਕਸ਼ਨ?
ਸੈਂਟਰ ਫਾਰ ਡਿਜੀਟ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਮੁਤਾਬਕ, ਇਹ ਆਮਤੌਰ ’ਤੇ ਮਨੁੱਖਾਂ ’ਚ ਨਹੀਂ ਫੈਲਦਾ। MayoClinic ਵੈੱਬਸਾਈਟ ਮੁਤਾਬਕ, ਮਨੁੱਖਾਂ ’ਚ ਇਸ ਤਰ੍ਹਾਂ ਦੀ ਇਨਫੈਕਸ਼ਨ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ।
ਕੀ ਇਹ ਬਰਡ ਫਲੂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਦਾ ਹੈ?
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਤਾਬਕ, ਬਰਡ ਫਲੂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲ ਸਕਦਾ ਹੈ ਪਰ ਇਹ ਵੀ ਆਮਤੌਰ ’ਤੇ ਨਹੀਂ ਹੁੰਦਾ। 2003 ਤੋਂ 2019 ਤਕ ਵਿਸ਼ਵ ਸਿਹਤ ਸੰਗਠਨ ਨੇ H5N1 ਵਾਇਰਸ ਦੇ 861 ਪਾਜ਼ੇਟਿਵ ਕੇਸਾਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ ਕਰੀਬ 455 ਲੋਕਾਂ ਦੀ ਮੌਤ ਹੋ ਗਈ।
ਇਸ ਬਰਡ ਫਲੂ ਦੇ ਲੱਛਣ ਕੀ ਹਨ?
- ਖੰਘ
- ਬੁਖ਼ਾਰ
- ਗਲੇ ’ਚ ਦਰਦ
- ਸਰੀਰ ਦਰਦ
- ਸਿਰ ਦਰਦ
- ਸਾਹ ਲੈਣ ’ਚ ਤਕਲੀਫ
ਕੀ ਸਾਨੂੰ ਅੰਡੇ ਜਾਂ ਚਿਕਨ ਨਹੀਂ ਖ਼ਾਣਾ ਚਾਹੀਦਾ ਹੈ?
ਜੀ ਨਹੀਂ, ਗਰਮੀ ਆਉਂਦੇ ਹੀ ਏਵੀਅਨ ਵਾਇਰਸ ਦਾ ਪ੍ਰਭਾਵ ਘੱਟ ਹੋਣ ਲਗਦਾ ਹੈ। ਇਸ ਲਈ ਪਕਾਏ ਹੋਏ ਕਿਸੇ ਵੀ ਭੋਜਨ ਨਾਲ ਸਿਹਤ ਨੂੰ ਖ਼ਤਰਾ ਨਹੀਂ ਹੈ। ਤੁਹਾਨੂੰ ਇਹ ਧਿਆਨ ’ਚ ਰੱਖਣਾ ਹੋਵੇਗਾ ਕਿ ਮੀਟ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੋਵੇ ਅਤੇ ਇਸ ਨੂੰ ਪਕਾਉਂਦੇ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਸਭ ਤੋਂ ਅਹਿਮ ਹੈ ਕਿ ਅੰਡੇ ਅਤੇ ਮਾਂਸ ਨੂੰ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ।
ਬਰਡ ਫਲੂ ਨੂੰ ਲੈ ਕੇ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ?
ਬਰਡ ਕਾਊਂਟ ਇੰਡੀਆ ਮੁਤਾਬਕ, ਪਿਛਲੇ 7 ਤੋਂ 10 ਦਿਨਾਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜੰਗਲੀ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਆਈਆਂ ਹਨ। ਇਸ ਸਮੇਂ ਕੋਈ ਨਹੀਂ ਜਾਣਦਾ ਕਿ ਇਹ ਚਿੰਤਾ ਕਰਨ ਵਾਲਾ ਮੁੱਦਾ ਹੈ ਜਾਂ ਨਹੀਂ ਪਰ IANS ਮੁਤਾਬਕ, ਦੱਸਿਆ ਜਾ ਰਿਹਾ ਹੈ ਕਿ ਇਸ ’ਤੇ ਨਜ਼ਰ ਰੱਖਣੀ ਚਾਹੀਦੀ ਹੈ।