ਰਾਜਸਥਾਨ ਤੋਂ ਬਾਅਦ ਹਿਮਾਚਲ ''ਚ ਬਰਡ ਫਲੂ ਨੇ ਦਿੱਤੀ ਦਸਤਕ, ਅਲਰਟ ਜਾਰੀ
Monday, Jan 04, 2021 - 08:43 PM (IST)
ਸ਼ਿਮਲਾ - ਦੇਸ਼ 'ਤੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਰਡ ਫਲੂ ਦਾ ਖ਼ਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕੇਰਲ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਪੋਂਗ ਡੈਮ ਖੇਤਰ ਵਿੱਚ ਬਰਡ ਫਲੂ ਨੇ ਦਸਤਕ ਦਿੱਤੀ ਹੈ। ਡੈਮ ਖੇਤਰ ਵਿੱਚ ਪ੍ਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਸ ਨ੍ਹੂੰ ਵੇਖਦੇ ਹੋਏ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਹਰਾ, ਜਵਾਲੀ, ਇੰਦੌਰਾ ਅਤੇ ਫਤਿਹਪੁਰ ਸਬ-ਡਵੀਜਨਾਂ ਵਿੱਚ ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੋਂਗ ਡੈਮ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰ ਨੂੰ ਅਲਰਟ ਜ਼ੋਨ ਐਲਾਨ ਕੀਤਾ ਗਿਆ ਹੈ। ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ 9 ਕਿਲੋਮੀਟਰ ਖੇਤਰ ਨੂੰ ਨਿਗਰਾਨੀ ਜ਼ੋਨ ਵਿੱਚ ਰੱਖਿਆ ਗਿਆ ਹੈ। ਖੇਤਰ ਵਿੱਚ ਸੈਰ-ਸਪਾਟਾ ਗਤੀਵਿਧੀਆਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਸੋਮਵਾਰ ਨੂੰ ਜੰਗਲੀ ਜੀਵ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਅਹਿਮ ਬੈਠਕ ਤੋਂ ਬਾਅਦ ਦਿੱਤੀ। ਉਨ੍ਹਾਂ ਕਿਹਾ ਕਿ ਪੋਂਗ ਡੈਮ ਅਤੇ ਉਸ ਨਾਲ ਲੱਗਦੇ ਖੇਤਰ ਵਿੱਚ ਪਸ਼ੂਆਂ ਨੂੰ ਛੱਡਣ ਅਤੇ ਖੇਤੀਬਾੜੀ ਵਰਗੀ ਗਤੀਵਿਧੀਆਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਆਂਧਰਾ ਪ੍ਰਦੇਸ਼ 'ਚ ਟੀ.ਡੀ.ਪੀ. ਨੇਤਾ ਦੀ ਹੱਤਿਆ, ਇੱਕ ਹਫਤੇ ਦੇ ਅੰਦਰ ਇਹ ਦੂਜੀ ਵੱਡੀ ਵਾਰਦਾਤ
ਹੁਕਮਾਂ ਦੀ ਉਲੰਘਣਾ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਚਾਰਾਂ ਸਬ-ਡਵੀਜਨਾਂ ਦੇ ਨਿੱਜੀ ਪੋਲਟਰੀ ਸੰਚਾਲਕ ਅਤੇ ਮੀਟ ਵਿਕਰੇਤਾ, ਪਸ਼ੂਆਂ, ਪੰਛੀਆਂ ਆਦਿ ਨੂੰ ਬਾਹਰੀ ਖੇਤਰਾਂ ਵਿੱਚ ਵੀ ਨਹੀਂ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਪੋਲਟਰੀ ਫ਼ਾਰਮ ਵਿੱਚ ਕੋਈ ਵੀ ਮੁਰਗੇ ਆਦਿ ਵਿੱਚ ਵੀ ਰੋਗ ਦੀ ਕਿਸੇ ਤਰ੍ਹਾਂ ਦੇ ਲੱਛਣ ਪਾਏ ਜਾਣ, ਤਾਂ ਫਰੀ ਹੈਲਪਲਾਈਨ ਨੰਬਰ 1077 'ਤੇ ਸੂਚਨਾ ਦਿਓ। ਪੋਂਗ ਡੈਮ ਵਿੱਚ ਪੰਛੀਆਂ ਦੀ ਲਗਾਤਾਰ ਮੌਤ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤਰ ਵਿੱਚ ਅਲਰਟ ਜਾਰੀ ਕੀਤਾ ਹੈ। ਇੱਥੇ ਪਿਛਲੇ ਇੱਕ ਹਫਤੇ ਦੇ ਅੰਦਰ 1800 ਦੇ ਕਰੀਬ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਰੰਭ ਦਾ ਤੌਰ 'ਤੇ ਪਾਲਮਪੁਰ ਵਿੱਚ ਇਸ ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਹੁਣ ਭੋਪਾਲ ਭੇਜੇ ਗਏ ਸੈਂਪਲ ਦੀ ਰਿਪੋਰਟ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਸਥਾਨ ਅਤੇ ਗੁਜਰਾਤ ਵਿੱਚ ਪੰਛੀਆਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ। ਪਿਛਲੇ ਕੁੱਝ ਦਿਨਾਂ ਵਿੱਚ ਹਿਮਾਚਲ ਵਿੱਚ 1700 ਅਤੇ MP ਵਿੱਚ 300 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋਈ ਹੈ। ਉਥੇ ਹੀ, ਰਾਜਸਥਾਨ ਵਿੱਚ 250 ਅਤੇ ਗੁਜਰਾਤ ਵਿੱਚ 50 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।