ਫੌਜੀ ਮੁਖੀ ਨੇ ਕਿਹਾ- ''ਪਾਕਿ PoK ''ਚ ਅੱਤਵਾਦੀ ਕੈਂਪਾਂ ਨੂੰ ਬੰਦ ਕਰ ਰਿਹੈ ਕਿਵੇਂ ਮੰਨੀਏ''

Monday, Jun 10, 2019 - 06:00 PM (IST)

ਫੌਜੀ ਮੁਖੀ ਨੇ ਕਿਹਾ- ''ਪਾਕਿ PoK ''ਚ ਅੱਤਵਾਦੀ ਕੈਂਪਾਂ ਨੂੰ ਬੰਦ ਕਰ ਰਿਹੈ ਕਿਵੇਂ ਮੰਨੀਏ''

ਨਵੀਂ ਦਿੱਲੀ— ਪਾਕਿਸਤਾਨ ਹੁਣ ਪੂਰੀ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ 'ਚ ਲੱਗ ਗਿਆ ਹੈ ਕਿ ਉਹ ਅੱਤਵਾਦੀ ਕੈਂਪਾਂ ਨੂੰ ਬੰਦ ਕਰਵਾ ਰਿਹਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਅੱਤਵਾਦੀਆਂ ਕੈਂਪਾਂ ਨੂੰ ਬੰਦ ਕਰਵਾ ਰਿਹਾ ਹੈ। ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਇਸ ਦਾਅਵਾ ਨੂੰ ਮਹਿਜ ਦਿਖਾਵਾ ਮੰਨ ਰਿਹਾ ਹੈ। ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸਾਫ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀ ਕੈਂਪਾਂ ਨੂੰ ਬੰਦ ਕਰ ਦਿੱਤਾ ਹੈ ਜਾਂ ਨਹੀਂ, ਇਹ ਅਸੀਂ ਕਿਵੇਂ ਮੰਨ ਲਈਏ। ਇਸ ਦਾ ਸੱਚ ਜਾਣਨ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਅਸੀਂ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਲਗਾਤਾਰ ਨਿਗਰਾਨੀ ਰੱਖਣਾ ਜਾਰੀ ਰੱਖਾਂਗੇ। ਰਾਵਤ ਨੇ ਅੱਗੇ ਕਿਹਾ ਕਿ ਭਾਰਤ ਹੁਣ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਕਿਸੇ ਵੀ ਦਿਖਾਵੇ ਜਾਂ ਝਾਂਸੇ ਵਿਚ ਆਉਣ ਵਾਲਾ ਨਹੀਂ ਹੈ।

PunjabKesari


ਖਾਸ ਅਤੇ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਪਹਿਲਾਂ ਕਹਿੰਦਾ ਰਿਹਾ ਹੈ ਕਿ ਉਸ ਦੀ ਸਰਜਮੀਂ 'ਤੇ ਅੱਤਵਾਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਨਾਹ ਨਹੀਂ ਦਿੱਤੀ ਜਾ ਰਹੀ ਅਤੇ ਪੀ. ਓ. ਕੇ. ਵਿਚ ਕੋਈ ਅੱਤਵਾਦੀ ਕੈਂਪ ਹੈ ਹੀ ਨਹੀਂ। ਹੁਣ ਉਹ ਕੈਂਪ ਬੰਦ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ। ਓਧਰ ਫੌਜੀ ਮੁਖੀ ਨੇ ਕਿਹਾ ਕਿ ਅੱਤਵਾਦੀ ਕੈਂਪ ਬੰਦ ਹੋ ਰਹੇ ਹਨ ਜਾਂ ਨਹੀਂ, ਸਾਡੇ ਲਈ ਇਸ ਗੱਲ ਦੀ ਪੁਸ਼ਟੀ ਕਰਨਾ ਕਾਫੀ ਮੁਸ਼ਕਲ ਹੈ। ਦਰਅਸਲ ਪਾਕਿਸਤਾਨ ਵਿਚ ਇਕ ਜਾਂ ਦੋ ਅੱਤਵਾਦੀ ਕੈਂਪ ਨਹੀਂ ਹੈ। ਪੀ. ਓ. ਕੇ. ਵਿਚ ਪਾਕਿਸਤਾਨ ਨੇ ਅੱਤਵਾਦੀਆਂ ਦੇ ਕਈ ਕੈਂਪ ਤਿਆਰ ਕਰ ਰੱਖੇ ਹਨ, ਜਿੱਥੋਂ ਹਥਿਆਰ ਅਤੇ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਚ ਨਾਪਾਕ ਇਰਾਦਿਆਂ ਲਈ ਭੇਜਿਆ ਜਾਂਦਾ ਹੈ। ਮੌਲਾਨਾ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਵਰਗੇ ਖੂੰਖਾਰ ਅੱਤਵਾਦੀ ਪਾਕਿਸਤਾਨ ਦੇ ਝੂਠ ਦਾ ਉਦਾਹਰਣ ਹਨ।


author

Tanu

Content Editor

Related News