LCA ਤੇਜਸ ਦੀ ਖਰੀਦ ਮਨਜ਼ੂਰੀ 'ਤੇ ਬੋਲੇ ਰਾਵਤ, ਸਵੈ ਨਿਰਭਰ ਭਾਰਤ ਬਣਾਉਣ 'ਤੇ ਜ਼ੋਰ
Friday, Jan 15, 2021 - 10:08 AM (IST)
ਨਵੀਂ ਦਿੱਲੀ (ਬਿਊਰੋ): ਐੱਲ.ਸੀ.ਏ. ਤੇਜਸ ਲੜਾਕੂ ਜਹਾਜ਼ ਦੀ ਖਰੀਦ ਨੂੰ ਮਨਜ਼ੂਰੀ ਮਿਲਣ 'ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਸਾਡਾ ਉਦੇਸ਼ ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਬਣਾਉਣ 'ਤੇ ਹੈ। ਸਾਨੂੰ ਆਸ ਹੈ ਕਿ ਸਾਡੀ ਹਵਾਈ ਸੈਨਾ ਬਹਾਦੁਰੀ ਦੇ ਨਾਲ ਆਸਮਾਨ ਨੂੰ ਛੂਹੇਗੀ, ਜਿਸ ਵਿਚ ਇਹ ਪ੍ਰਮੁੱਖ ਜਹਾਜ਼ ਸ਼ਾਮਲ ਹੈ ਜੋ ਕਿ ਸਵਦੇਸ਼ੀ ਹੈ।ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸਵਦੇਸ਼ੀ ਰੱਖਿਆ ਉਪਕਰਨ ਨੂੰ ਭਵਿੱਖ ਵਿਚ ਯੁੱਧ ਦੇ ਲਈ ਸ਼ਾਮਲ ਕਰਨਾ ਹੈ।
ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੀ.ਸੀ.ਐੱਸ. ਨੇ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਬੇੜੇ ਦੇ 83 ਵਧੀਕ ਸਵਦੇਸ਼ੀ ਐਡਵਾਂਸ ਤੇਜਸ ਜੈੱਟ ਦੇ ਲਈ ਲੱਗਭਗ 48,000 ਕਰੋੜ ਰੁਪਏ ਦੇ ਸਭ ਤੋਂ ਵੱਡੇ ਸਵਦੇਸ਼ੀ ਰੱਖਿਆ ਖਰੀਦ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ। ਇਹ ਸੌਦਾ ਭਾਰਤੀ ਰੱਖਿਆ ਨਿਰਮਾਣ ਵਿਚ ਸਵੈ ਨਿਰਭਰਤਾ ਦੇ ਲਈ ਇਕ ਗੇਮ ਚੇਂਜਰ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ।ਇੱਥੇ ਦੱਸ ਦਈਏ ਕਿ ਰੱਖਿਆ ਮੰਤਰਾਲੇ ਨੇ 40 ਤੇਜਸ ਖਰੀਦੇ ਜੈੱਟ ਦੀ ਖਰੀਦ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਮਤਲਬ ਕਿ ਹੁਣ ਦੇਸ਼ ਦੇ ਕੋਲ 123 ਐਡਵਾਂਸ ਤੇਜਸ ਜੈੱਟ ਹੋਣਗੇ। ਇਹਨਾਂ 123 ਜੈੱਟ ਦੇ ਇਲਾਵਾ ਭਾਰਤ 170 ਤੇਜਸ ਮਾਰਕ-2 ਦੀ ਖਰੀਦ ਨੂੰ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਰਿਹਾ ਹੈ ਜੋ ਕਿ ਸ਼ਕਤੀਸ਼ਾਲੀ ਇੰਜਣ ਅਤੇ ਐਡਵਾਂਸ ਤਕਨਾਲੋਜੀ ਨਾਲ ਬਣਿਆ ਹੋਵੇਗਾ।
ਰੱਖਿਆ ਮੰਤਰਾਲੇ ਦੇ ਮੁਤਾਬਕ ਸਾਲ 2029 ਤੱਕ ਸਾਰੇ 83 ਜਹਾਜ਼ਾਂ ਨੂੰ ਹਵਾਈ ਸੈਨਾ ਨੂੰ ਸੌਂਪਣ ਦਾ ਉਦੇਸ਼ ਹੈ। ਇਹਨਾਂ 83 ਜਹਾਜ਼ਾਂ ਨਾਲ ਹਵਾਈ ਸੈਨਾ ਦੀ ਘੱਟੋ-ਘੱਟ 8 ਸਕਾਵਡ੍ਰਨ ਬਣ ਜਾਣਗੀਆਂ। ਇਕ ਸਕਾਵਡ੍ਰਨ ਵਿਚ 16-18 ਸ਼ਕਤੀਸ਼ਾਲੀ ਲੜਾਕੂ ਜਹਾਜ਼ ਹੁੰਦੇ ਹਨ। ਇੱਥੇ ਦੱਸ ਦਈਏ ਕਿ ਇਹ 83 ਮਾਰਕ ਵਨ-ਏ ਫਾਈਟਰ ਜੈੱਟ ਪੁਰਾਣੇ ਸੌਦੇ ਵਾਲੇ ਮਾਰਕ ਵਨ ਤੋਂ ਜ਼ਿਆਦਾ ਐਡਵਾਂਸ ਮਤਲਬ ਜਾਨਲੇਵਾ ਅਤੇ ਖਤਰਨਾਕ ਹਨ। ਤੇਜਸ ਸਵਦੇਸ਼ੀ ਚੌਥੀ ਪੀੜ੍ਹੀ ਦਾ ਟੇਲਲੇਸ ਕਪਾਊਂਡ ਵਿੰਗ ਜਹਾਜ਼ ਹੈ। ਇਹ ਫਲਾਈ ਬਾਏ ਵਾਇਰ ਫਲਾਈਟ ਕੰਟਰੋਲ ਸਿਸਟਮ, ਇੰਟੀਗ੍ਰੇਟੇਡ ਡਿਜੀਟਲ ਐਵੀਓਨਿਕਸ ਮਲਟੀਮਾਡ ਰਡਾਰ ਨਾਲ ਲੈਸ ਲੜਾਕੂ ਜਹਾਜ਼ ਹੈ ਅਤੇ ਇਸ ਦੀ ਬਣਾਵਟ ਕੰਪੋਜਿਟ ਮੈਟਰੀਅਲ ਨਾਲ ਬਣੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।