UP ਬੋਰਡ ਦੇ 9ਵੀਂ ਜਮਾਤ ਦੇ ਸਿਲੇਬਸ ’ਚ ਵੀਰ ਸਾਵਰਕਰ ਦੀ ਜੀਵਨੀ ਸ਼ਾਮਲ

06/23/2023 6:28:27 PM

ਪ੍ਰਯਾਗਰਾਜ (ਭਾਸ਼ਾ)- ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ ਯੂ.ਪੀ. ’ਚ 9ਵੀਂ ਤੋਂ 12ਵੀਂ ਜਮਾਤ ਦੇ ਸਿਲੇਬਸ ’ਚ ਯੋਗਾ, ਖੇਡਾਂ ਅਤੇ ਸਰੀਰਕ ਸਿੱਖਿਆ ਦੇ ਸਿਲੇਬਸ ਵਿਚ ਹਿੰਦੂਤਵੀ ਚਿੰਤਕ ਵਿਨਾਇਕ ਦਾਮੋਦਰ ਸਾਵਰਕਰ, ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਬਿਰਸਾ ਮੁੰਡਾ ਸਮੇਤ 11 ਹੋਰ ਮਹਾਪੁਰਖਾਂ ਦੀਆਂ ਜੀਵਨੀਆਂ ਸ਼ਾਮਲ ਕੀਤੀਆਂ ਹਨ।

ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੇ ਸਕੱਤਰ ਦਿਵਯਕਾਂਤ ਸ਼ੁਕਲਾ ਨੇ ਦੱਸਿਆ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਨੈਤਿਕ ਸਿੱਖਿਆ ਦੇ ਸਿਲੇਬਸ ਵਿਚ 11 ਮਹਾਪੁਰਖਾਂ ਦੀਆਂ ਜੀਵਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਿਊਟਰ ਸਿਲੇਬਸ ਵਿਚ ਵਿਗਿਆਨ ਅਤੇ ਤਕਨਾਲੋਜੀ ਖੇਤਰ ਦੇ ਕਈ ਨਵੇਂ ਵਿਸ਼ੇ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਟੱਡੀ ਸੈਸ਼ਨ 2023-24 ਤੋਂ ਵਿਦਿਆਰਥੀ ਨੈਤਿਕ ਸਿੱਖਿਆ ਦੇ ਕੋਰਸ ਵਿੱਚ ਇਨ੍ਹਾਂ ਮਹਾਨ ਪੁਰਸ਼ਾਂ ਬਾਰੇ ਪੜ੍ਹਣਗੇ। ਦਸਵੀਂ ਜਮਾਤ ਦੇ ਨੈਤਿਕ ਸਿੱਖਿਆ ਦੇ ਸਿਲੇਬਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਸਵਾਮੀ ਦਯਾਨੰਦ, ਸਵਾਮੀ ਵਿਵੇਕਾਨੰਦ ਸਮੇਤ 8 ਮਹਾਂਪੁਰਖਾਂ ਦੀਆਂ ਜੀਵਨ ਕਹਾਣੀਆਂ ਸ਼ਾਮਲ ਹਨ।


DIsha

Content Editor

Related News