ਈ-ਸਿਗਰਟ ਦੇ ਉਤਪਾਦਨ, ਬਰਾਮਦ, ਵੰਡ ਅਤੇ ਭੰਡਾਰ ਕਰਨ ’ਤੇ ਪਾਬੰਦੀ ਬਾਰੇ ਬਿੱਲ ਲੋਕ ਸਭਾ ’ਚ ਪੇਸ਼
Saturday, Nov 23, 2019 - 01:24 AM (IST)

ਨਵੀਂ ਦਿੱਲੀ — ਇਲੈਕਟ੍ਰਾਨਿਕ ਸਿਗਰਟ (ਈ-ਸਿਗਰਟ) ਦੇ ਉਤਪਾਦਨ ਦਰਾਮਦ, ਬਰਾਮਦ, ਢੋਆ-ਢੁਆਈ, ਵੇਚਣ, ਵੰਡਣ ਤੇ ਭੰਡਾਰ ਕਰਨ ਸਬੰਧੀ ਪਬੰਦੀ ਬਿੱਲ ਲੋਕ ਸਭਾ ’ਚ ਪੇਸ਼ ਕੀਤਾ ਗਿਆ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਬਿੱਲ ਪੇਸ਼ ਕੀਤਾ। ਇਹ ਬਿੱਲ ਪਿੱਛੇ ਜਿਹੇ ਜਾਰੀ ਹੋਏ ਆਰਡੀਨੈਂਸ ਦੀ ਥਾਂ ਕਾਨੂੰਨ ਵੰਡ ਤੋਂ ਬਾਅਦ ਲਵੇਗਾ। ਈ-ਸਿਗਰਟ ਤੋਂ ਸਿਹਤ ਲਈ ਪੈਦਾ ਹੋਣ ਵਾਲੇ ਖਤਰਿਆਂ ਦੇ ਪਿਛੋਕੜ ’ਚ ਸਤੰਬਰ ’ਚ ਇਸ ਬਾਰੇ ਆਰਡੀਨੈਂਸ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਈ-ਹੁੱਕੇ ’ਤੇ ਵੀ ਪਾਬੰਦੀ ਲਾਈ ਗਈ ਸੀ। ਆਰਡੀਨੈਂਸ ’ਚ ਪਹਿਲੀ ਵਾਰ ਇਸ ਸਬੰਧੀ ਜੁਰਮ ਕਰਨ ਵਾਲੇ ਨੂੰ ਇਕ ਸਾਲ ਤਕ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਦੀ ਸਜ਼ਾ ਦੀ ਵਿਵਸਥਾ ਹੈ। ਮੁੜ ਜੁਰਮ ਕਰਨ ਲਈ 3 ਸਾਲ ਤਕ ਕੈਦ ਅਤੇ 5 ਲੱਖ ਰੁਪਏ ਤਕ ਜੁਰਮਾਨਾ ਜਾਂ ਦੋਵਾਂ ਦੀ ਸਜ਼ਾ ਦੀ ਵਿਵਸਥਾ ਹੈ।