ਗਰਭਪਾਤ ਦੀ ਉਪਰਲੀ ਹੱਦ ਵਧਾ ਕੇ 24 ਹਫਤੇ ਕਰਨ ਬਾਰੇ ਬਿੱਲ ਲੋਕ ਸਭਾ ’ਚ ਪੇਸ਼
Monday, Mar 02, 2020 - 08:17 PM (IST)
ਨਵੀਂ ਦਿੱਲੀ – ਲੋਕ ਸਭਾ ਵਿਚ ਸੋਮਵਾਰ ਇਕ ਬਿੱਲ ਪੇਸ਼ ਕੀਤਾ ਗਿਆ, ਜਿਸ ਅਧੀਨ ਗਰਭਪਾਤ ਦੀ ਪ੍ਰਵਾਨਿਤ ਹੱਦ ਨੂੰ ਮੌਜੂਦਾ 20 ਹਫਤਿਆਂ ਤੋਂ ਵਧਾ ਕੇ 24 ਹਫਤੇ ਕਰਨ ਦਾ ਪ੍ਰਬੰਧ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਲੋਕ ਸਭਾ ਵਿਚ ਇਹ ਬਿੱਲ ਪੇਸ਼ ਕੀਤਾ। ਇਸ ਦੌਰਾਨ ਦਿੱਲੀ ਦੀ ਹਿੰਸਾ ਨੂੰ ਲੈ ਕੇ ਵਿਰੋਧੀ ਮੈਂਬਰ ਹਾਊਸ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਬਿੱਲ ਨੂੰ ਪਿਛਲੇ ਮਹੀਨੇ ਕੇਂਦਰੀ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਸੀ।
ਬਿੱਲ ਦੇ ਮੰਤਵਾਂ ਅਤੇ ਕਾਰਣਾਂ ਵਿਚ ਕਿਹਾ ਗਿਆ ਹੈ ਕਿ ਇਸ ਦਾ ਮਕਸਦ ਔਰਤਾਂ ਦੀ ਕਾਨੂੰਨੀ ਅਤੇ ਸੁਰੱਖਿਅਤ ਗਰਭਪਾਤ ਸੇਵਾਵਾਂ ਤੱਕ ਪਹੁੰਚ ਵਿਚ ਵਾਧਾ ਕਰਨ ਅਤੇ ਅਸੁਰੱਖਿਅਤ ਗਰਭਪਾਤ ਕਾਰਣ ਮਾਵਾਂ ਦੀ ਮੌਤ ਦੀ ਦਰ ਵਿਚ ਕਮੀ ਲਿਆਉਣਾ ਹੈ।