ਸੋਨੀਪਤ ''ਚ ਬਦਮਾਸ਼ਾਂ ਦੇ ਹੌਸਲੇ ਬੁਲੰਦ, 500 ਕਿਲੋਮੀਟਰ ਤੱਕ ਘਸੀਟਿਆਂ ਹੋਮਗਾਰਡ ਜਵਾਨ

Thursday, Feb 13, 2020 - 11:45 AM (IST)

ਸੋਨੀਪਤ ''ਚ ਬਦਮਾਸ਼ਾਂ ਦੇ ਹੌਸਲੇ ਬੁਲੰਦ, 500 ਕਿਲੋਮੀਟਰ ਤੱਕ ਘਸੀਟਿਆਂ ਹੋਮਗਾਰਡ ਜਵਾਨ

ਸੋਨੀਪਤ—ਹਰਿਆਣਾ 'ਚ ਬੇਖੌਫ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੂਬੇ ਦੇ ਸੋਨੀਪਤ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਵਾਹਨਾਂ ਦੀ ਚੈਕਿੰਗ ਕਰ ਰਹੇ ਹੋਮਗਾਰਡ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਧੌਣ ਤੋਂ ਫੜ੍ਹ ਕੇ ਲਗਭਗ 500 ਕਿਲੋਮੀਟਰ ਤੱਕ ਘਸੀਟਿਆਂ। ਇਸ ਦੌਰਾਨ ਇਕ ਕਾਰ ਸਵਾਰ ਸ਼ਖਸ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਇਸ ਘਟਨਾ ਦੌਰਾਨ ਹੋਮਗਾਰਡ ਜ਼ਖਮੀ ਹੋ ਗਿਆ ਪਰ ਉਸ ਦੀ ਜਾਨ ਬਚ ਗਈ।

ਜ਼ਖਮੀ ਨੌਜਵਾਨ ਨੇ ਦੱਸਿਆ ਹੈ ਕਿ ਸੋਨੀਪਤ ਜ਼ਿਲੇ 'ਚ ਮਹਾਰਾਣਾ ਪ੍ਰਤਾਪ ਚੌਕ 'ਤੇ ਡਿਊਟੀ ਕਰ ਰਿਹਾ ਸੀ। ਤਿੰਨ ਬਾਈਕ ਸਵਾਰ ਨੌਜਵਾਨ ਅਪਾਚੇ ਮੋਟਰਸਾਈਕਲ 'ਤੇ ਆਏ। ਜਦੋਂ ਮੈਂ ਉਨ੍ਹਾਂ ਨੂੰ ਰੋਕਣ ਲਈ ਹੱਥ ਦਿੱਤਾ ਤਾਂ ਉਨ੍ਹਾਂ ਨੇ ਬਾਈਕ ਨਹੀਂ ਰੋਕੀ ਪਰ ਥੋੜ੍ਹੀ ਜਿਹੀ ਹੌਲੀ ਕਰ ਲਈ। ਇਸ ਦੌਰਾਨ ਇਕ ਨੌਜਵਾਨ ਨੇ ਮੇਰਾ ਹੱਥ ਫੜ੍ਹ ਲਿਆ ਅਤੇ ਦੂਜੇ ਨੇ ਮੇਰੀ ਧੌਣ ਫੜ ਲਈ। ਉਹ ਮੈਨੂੰ ਘਸੀਟਦੇ ਹੋਏ ਸਿਵਲ ਲਾਈਨ ਥਾਣਾ ਸੈਕਟਰ 14-15 ਵੱਲ ਲੈ ਗਏ। ਇਸ ਤੋਂ ਬਾਅਦ ਸੜਕ 'ਤੇ ਹੀ ਮੈਨੂੰ ਸੁੱਟ ਦਿੱਤਾ।

ਪੁਲਸ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਘਟਨਾ ਚਿੰਤਾਜਨਕ ਅਤੇ ਗੰਭੀਰ ਹੈ। ਘਟਨਾ ਤੋਂ ਬਾਅਦ ਸਬੰਧਿਤ ਇਲਾਕੇ ਦੀ ਪੁਲਸ ਨੇ ਤਰੁੰਤ ਕਾਰਵਾਈ ਕਿਉਂ ਨਹੀਂ ਕੀਤੀ, ਇਸ ਦੀ ਰਿਪੋਰਟ ਮੰਗੀ ਹੈ ਫਿਲਹਾਲ ਜਾਂਚ ਜਾਰੀ ਹੈ। ਲਾਪਰਵਾਹੀ ਕਰਨ ਵਾਲਿਆਂ 'ਤੇ ਕਾਰਵਾਈ ਹੋਵੇਗੀ। ਬਾਈਕ ਸਵਾਰ ਬਦਮਾਸ਼ਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ।


author

Iqbalkaur

Content Editor

Related News