ਬਾਈਕ ''ਤੇ ਮੇਲਾ ਦੇਖਣ ਨਿਕਲਿਆ 8 ਲੋਕਾਂ ਦਾ ਪਰਿਵਾਰ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

Friday, Nov 15, 2024 - 02:52 PM (IST)

ਨੈਸ਼ਨਲ ਡੈਸਕ- ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਜਿਸ ਨੇ ਵੀ ਦੇਖਿਆ ਉਹ ਹੈਰਾਨ ਰਹਿ ਗਿਆ। ਇਕ ਸ਼ਖ਼ਸ ਬਾਈਕ 'ਤੇ ਆਪਣੇ 8 ਲੋਕਾਂ ਦੇ ਪਰਿਵਾਰ ਨਾਲ ਮੇਲਾ ਦੇਖਣ ਨਿਕਲਿਆ ਸੀ। ਟਰੈਫਿਕ ਰੂਲਸ ਦੀ ਅਜਿਹੀ ਅਣਦੇਖੀ ਦੇਖ ਕੇ ਪੁਲਸ ਵੀ ਹੈਰਾਨ ਸੀ। ਪੁਲਸ ਅਧਿਕਾਰੀ ਨੇ ਬਾਈਕ ਸਵਾਰ ਪਰਿਵਾਰ ਨੂੰ ਰਸਤੇ 'ਚ ਹੀ ਰੋਕ ਲਿਆ। ਪਤੀ ਬਾਈਕ ਚਲਾ ਰਿਹਾ ਸੀ, ਪਤਨੀ ਪਿੱਛੇ ਬੈਠੀ ਹੋਈ ਸੀ। ਤਿੰਨ ਬੱਚੇ ਬਾਈਕ ਦੀ ਟੈਂਕੀ 'ਤੇ ਬੈਠੇ ਹੋਏ ਸਨ ਅਤੇ ਤਿੰਨ ਬੱਚੇ ਪਤਨੀ ਦੇ ਪਿੱਛੇ ਬੈਠੇ ਹੋਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਬਾਈਕ 'ਤੇ ਬਾਲਟੀ, ਰਜਾਈ ਗੱਦਾ ਸਮੇਤ ਕੁਝ ਸਾਮਾਨ ਵੀ ਲਟਕਿਆ ਹੋਇਆ ਸੀ। ਇਹ ਬਾਈਕ ਘੱਟ ਤੁਰਦਾ-ਫਿਰਦਾ ਮਿੰਨੀ ਹਾਊਸ ਜ਼ਿਆਦਾ ਲੱਗ ਰਹੀ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦਾ ਹੈ। 

 

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਟਰੈਫਿਕ ਪੁਲਸ ਦੀ ਨਜ਼ਰ ਜਿਵੇਂ ਹੀ ਬਾਈਕ 'ਤੇ ਪਈ ਉਨ੍ਹਾਂ ਨੇ ਤੁਰੰਤ ਉਸ ਨੂੰ ਰੋਕ ਲਿਆ। ਪਹਿਲਾਂ ਤਾਂ ਪੁਲਸ ਅਧਿਕਾਰੀ ਨੇ ਸਾਰਿਆਂ ਦੀ ਗਿਣਤੀ ਕੀਤੀ ਫਿਰ ਬਾਈਕ ਚਲਾ ਰਹੇ ਸ਼ਖ਼ਸ ਨੂੰ ਕਿਹਾ ਕਿ 8 ਲੋਕ ਬੈਠੇ ਹੋ ਅਤੇ ਹੈਲਮੇਟ ਵੀ ਨਹੀਂ ਲਗਾਇਆ ਹੈ। ਬਾਈਕ 'ਤੇ ਇਕ ਨਹੀਂ 8 ਲੋਕ ਬੈਠੋ ਹੋ। ਪੁਲਸ ਅਧਿਕਾਰੀ ਨੇ ਪੁੱਛਿਆ ਕਿ ਟਰੈਫਿਕ ਨਿਯਮ ਫੋਲੋ ਕਰੋਗੇ ਕਿ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਅਧਿਕਾਰੀ ਦੀਆਂ ਗੱਲਾਂ ਦਾ ਸ਼ਖ਼ਸ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਅਤੇ ਉਸ ਦੀ ਪਤਨੀ ਲਗਾਤਾਰ ਮੁਸਕੁਰਾਉਂਦੇ ਰਹੇ। ਇੰਨੇ 'ਚ ਪਿੱਛਿਓਂ ਕਿਸੇ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਅਜਿਹਾ ਕਰੋ ਗੱਡੀ ਵੇਚ ਕੇ ਰਿਕਸ਼ਾ ਲੈ ਲਵੋ। ਇਕ ਬਾਈਕ 'ਤੇ 8 ਲੋਕਾਂ ਦੇ ਪਰਿਵਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਸ ਦੀਆਂ ਗੱਲਾਂ ਦਾ ਵੀ ਬਾਈਕ ਸਵਾਰ 'ਤੇ ਕੋਈ ਅਸਰ ਹੁੰਦਾ ਨਹੀਂ ਦਿੱਸਿਆ ਅਤੇ ਉਸ ਨੇ ਟਰੈਫਿਕ ਨਿਯਮਾਂ ਦੀ ਅਣਦੇਖੀ ਲਈ ਮੁਆਫ਼ੀ ਮੰਗੀ। ਜਿਸ ਤੋਂ ਬਾਅਦ ਪੁਲਸ ਅਧਿਕਾਰੀ ਨੇ ਵੀ ਹੱਥ ਜੋੜ ਲਏ ਅਤੇ ਉਸ ਨੂੰ ਉੱਥੋਂ ਜਾਣ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News