ਹਿਮਾਚਲ ਪ੍ਰਦੇਸ਼ ''ਚ ਸ਼ੁਰੂ ਹੋਈ ਬਾਈਕ ਐਂਬੂਲੈਂਸ ਸੇਵਾ, ਸੀ.ਐੈੱਮ. ਜੈਰਾਮ ਨੇ ਦਿਖਾਈ ਹਰੀ ਝੰਡੀ

Tuesday, Apr 03, 2018 - 03:40 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੋਮਵਾਰ ਨੂੰ ਸੂਬੇ 'ਚ 108 ਬਾਈਕ ਐਂਬੂਲੈਂਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਵੱਲੋਂ ਮੌਜ਼ੂਦਗੀ 'ਚ ਸੋਮਵਾਰ ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਮਾਡਲ 'ਤੇ ਸ਼ੁਰੂ ਕੀਤੀ ਗਈ ਯੋਜਨਾ ਰਾਹੀਂ ਸਰਕਾਰ ਵੱਲੋਂ ਲੋਕਾਂ ਨੂੰ ਸਮੇਂ 'ਤੇ ਇਲਾਜ ਪਹੁੰਚਾਉਣ ਦਾ ਲਕਸ਼ ਰੱਖਿਆ ਹੈ।
ਜਾਣਕਾਰੀ ਮੁਤਾਬਕ, ਹਿਮਾਚਲ ਦੀ ਭੂਗੋਲਿਕ ਹਾਲਾਤਾਂ ਵੱਲੋਂ ਉੱਚੇ ਪਰਬਤੀ ਇਲਾਕੇ 'ਚ ਹੋਣ ਵਾਲੀਆਂ ਘਟਨਾਵਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੂਬਾ ਸਿਹਤ ਵਿਭਾਗ ਅਨੁਸਾਰ, ਇਨ੍ਹਾਂ ਸੇਵਾਵਾਂ ਰਾਹੀਂ ਇਨ੍ਹਾਂ ਲੋਕਾਂ ਨੂੰ ਪ੍ਰਾਥਮਿਕ ਸਿਹਤ ਸਹੂਲਤਾਂ ਨੂੰ ਪਹੁੰਚਾਉਣ ਦਾ ਲਕਸ਼ ਰੱਖਿਆ ਗਿਆ ਹੈ। ਜਿਨ੍ਹਾਂ ਨੂੰ ਦੂਰ ਇਲਾਕੇ 'ਚ ਰਹਿਣ ਜਾਂ ਪਹਾੜੀ ਰਸਤਿਆਂ ਦੇ ਬੰਦ ਹੋਣ ਕਾਰਨ ਸਿਹਤ ਸੰਬੰਧੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।


ਸ਼ਿਮਲਾ 'ਚ ਹੋਈ ਸ਼ੁਰੂਆਤ
ਸਰਕਾਰ ਮੁਤਾਬਕ, ਜੀ.ਵੀ.ਕੇ. ਈ.ਐੈੱਮ.ਆਰ.ਆਈ. ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੰਯੁਕਤ ਰੂਪ 'ਚ ਸ਼ੁਰੂ ਕੀਤੀ ਗਈ ਇਸ ਸਹੂਲਤ ਨੂੰ ਸ਼ੁਰੂਆਤੀ ਤੌਰ 'ਤੇ ਸ਼ਿਮਲਾ 'ਚ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਭਵਿੱਖ 'ਚ ਕੁਝ ਹੋਰ ਜ਼ਿਲੇ 'ਚ ਵੀ ਪ੍ਰਭਾਵੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਨ੍ਹਾਂ ਸਹੂਲਤਾਂ ਦੀ ਸ਼ੁਰੂਆਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਉੱਤਰ ਭਾਰਤ ਦਾ ਅਜਿਹਾ ਪਹਿਲਾਂ ਸੂਬਾ ਬਣ ਗਿਆ ਹੈ। ਜਿਥੇ ਬਾਈਕ ਐਂਬੂਲੈਂਸ ਦੀ ਸਹੂਲਤ ਦੀ ਸ਼ੁਰੂਆਤ ਹੋਈ ਹੈ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੂਰਬ 'ਚ ਗੋਆ, ਤਾਮਿਲਨਾਡੂ ਅਤੇ ਕਰਨਾਟਕ 'ਚ ਵੀ ਅਜਿਹੀ ਸਹੂਲਤਾਂ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ।


Related News