ਟੀ.ਬੀ. ਨਾਲ ਬੀਮਾਰ, 2  ਬੱਚਿਆਂ ਨੂੰ ਵੇਚਣ ਲਈ ਮਜ਼ਬੂਰ ਹੋਈ ਮਾਂ

08/13/2019 10:00:29 AM

ਬਿਹਾਰ— ਬਿਹਾਰ ਦੇ ਨਾਲੰਦਾ 'ਚ ਗਰੀਬੀ ਦਾ ਇਕ ਭਿਆਨਕ ਚਿਹਰਾ ਦੇਖਣ ਨੂੰ ਮਿਲਿਆ। ਇਕ ਗਰੀਬ ਔਰਤ ਆਪਣੇ ਇਲਾਜ ਲਈ ਆਪਣੇ 2 ਬੱਚਿਆਂ ਨੂੰ ਵੇਚਣਾ ਚਾਹੁੰਦੀ ਸੀ, ਜਦੋਂ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਦੌੜ ਗਿਆ ਹੈ। ਔਰਤ ਨੂੰ ਨਾਲੰਦਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲੇ ਤੱਕ ਉਸ ਨੂੰ ਕੋਈ ਸਰਕਾਰੀ ਮਦਦ ਮੁਹੱਈਆ ਕਰਵਾਏ ਜਾਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। ਨਾਲੰਦਾ ਦੇ ਇਕ ਹਸਪਤਾਲ 'ਚ ਟਿਊਬਰਕਲੋਸਿਸ ਨਾਲ ਜੂਝ ਰਹੀ ਇਕ ਔਰਤ ਆਪਣੇ 2 ਬੱਚਿਆਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸ ਔਰਤ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜੋ ਆਪਣੇ ਮਾਸੂਮ ਬੱਚਿਆਂ ਨੂੰ ਵੇਚਣਾ ਚਾਹੁੰਦੀ ਸੀ। ਗਰੀਬੀ ਤੋਂ ਬੇਹਾਲ ਬੀਮਾਰ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਹਾਲੇ ਤੱਕ ਕਿਸੇ ਤੋਂ ਕੋਈ ਮਦਦ ਨਹੀਂ ਮਿਲੀ ਹੈ।

ਬੀਮਾਰ ਔਰਤ ਨੇ ਕਿਹਾ,''ਮੈਨੂੰ ਕਿਤੋਂ ਕੋਈ ਮਦਦ ਨਹੀਂ ਮਿਲੀ ਹੈ। ਮੈਨੂੰ ਨਹੀਂ ਪਤਾ ਮੈਂ ਕਦੋਂ ਮਰ ਜਾਣਾ। ਇਸ ਲਈ ਆਪਣੇ ਬੱਚਿਆਂ ਨੂੰ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦੀ ਸੀ, ਜੋ ਮੈਨੂੰ ਪੈਸੇ ਦੇ ਸਕਣ।'' ਉੱਥੇ ਹੀ ਹਸਪਤਾਲ ਦੇ ਮੈਨੇਜਰ ਨੇ ਦੱਸਿਆ ਕਿ ਔਰਤ ਬਹੁਤ ਗਰੀਬ ਹੈ ਅਤੇ ਉਸ ਦਾ ਪਤੀ ਉਸ ਨੂੰ ਛੱਡ ਕੇ ਦੌੜ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਜਿਸ ਹਸਪਤਾਲ 'ਚ ਔਰਤ ਭਰਤੀ ਹੈ, ਉਸ ਹਸਪਤਾਲ ਦੇ ਮੈਨੇਜਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਮੈਨੂੰ ਇਸ ਦੀ ਜਾਣਕਾਰੀ ਮਿਲੀ, ਮੈਂ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਉਸ ਦੇ ਬੱਚੇ ਵੀ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਮਾਂ ਨਾਲ ਉਸ ਦੀਆਂ ਬੇਟੀਆਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ।


DIsha

Content Editor

Related News