ਬਿਹਾਰ ਦੇ ਲੋਕਾਂ ਦੀ ਤੁਲਨਾ ਬੀੜੀ ਨਾਲ ਕਰਨੀ ਸਾਰੇ ਬਿਹਾਰੀਆਂ ਦਾ ਅਪਮਾਨ : ਭਾਜਪਾ
Saturday, Sep 06, 2025 - 02:39 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਵੱਲੋਂ ਬਿਹਾਰ ਦੇ ਲੋਕਾਂ ਦੀ ਤੁਲਨਾ ਬੀੜੀ ਨਾਲ ਕਰਨ ਦੀ ਸ਼ੁੱਕਰਵਾਰ ਨੂੰ ਆਲੋਚਨਾ ਕੀਤੀ ਹੈ ਅਤੇ ਇਸ ਨੂੰ 'ਸਾਰੇ ਬਿਹਾਰੀਆਂ ਦਾ ਅਪਮਾਨ ਦੱਸਿਆ ਹੈ। ਪਾਰਟੀ ਨੇ ਵਿਰੋਧੀ ਧਿਰ ਨੂੰ ਇਸ ਦੇ ਸਿਆਸੀ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਰਾਜਗ ਵੱਲੋਂ ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਸ ਨੂੰ 'ਵੱਡਾ ਮੁੱਦਾ' ਬਣਾਇਆ ਜਾਏਗਾ।
ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ
ਦੱਸ ਦੇਈਏ ਕਿ ਭਾਜਪਾ ਦਾ ਇਹ ਜਵਾਬ ਕਾਂਗਰਸ ਦੀ ਕੇਰਲ ਇਕਾਈ ਵੱਲੋਂ ‘ਐਕਸ’ ਤੇ ਇਕ ਪੋਸਟ ’ਚ ਇਹ ਕਹੇ ਜਾਣ ਤੋਂ ਬਾਅਦ ਆਇਆ ਕਿ ਬੀੜੀ ਅਤੇ ਬਿਹਾਰ ‘ਬੀ’ ਨਾਲ ਸ਼ੁਰੂ ਹੁੰਦੇ ਹਨ। ਹੁਣ ਇਸ ਨੂੰ ਪਾਪ ਨਹੀਂ ਮੰਨਿਆ ਜਾ ਸਕਦਾ। ਸੀਨੀਅਰ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਇਸ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਾਂਗਰਸ ਦੀ ਕੇਰਲ ਇਕਾਈ ਦੀ ਪੋਸਟ ਨੂੰ ‘ਸ਼ਰਮਨਾਕ’ ਦੱਸਿਆ ਅਤੇ ਕਿਹਾ ਕਿ ਬਿਹਾਰ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬਿਹਾਰੀਆਂ ਦੇ ਇਸ ਅਪਮਾਨ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਤਿਕਾਰਯੋਗ ਮਾਂ ਦਾ ਅਪਮਾਨ ਕੀਤਾ ਤੇ ਅਜੇ ਤੱਕ ਇਸ ਲਈ ਮੁਆਫ਼ੀ ਨਹੀਂ ਮੰਗੀ ਹੈ। ਹੁਣ ਇਸ ਨੇ ਬਿਹਾਰ ਤੇ ਬਿਹਾਰੀਆਂ ਦੇ ਮਾਣ ਦਾ ਅਪਮਾਨ ਕੀਤਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਕੀ ਕਰ ਰਹੇ ਹਨ? ਉਨ੍ਹਾਂ ਨੂੰ ਬਿਹਾਰ ਦੇ ਇਤਿਹਾਸ ਦੀ ਕੋਈ ਪਰਵਾਹ ਨਹੀਂ ਹੈ। ਕੀ ਉਹ ਬਿਹਾਰ ਦੀ ਤੁਲਨਾ ਬੀੜੀ ਨਾਲ ਕਰਨਗੇ?
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।