ਪੰਜਾਬ, ਮਹਾਰਾਸ਼ਟਰ ਤੇ ਕੇਰਲ ਤੋਂ ਬਿਹਾਰ ਆਉਣ ਵਾਲਿਆਂ ’ਤੇ ਸਖ਼ਤੀ, ਵਿਖਾਉਣੀ ਹੋਵੇਗੀ ਕੋਰੋਨਾ ਰਿਪੋਰਟ
Tuesday, Mar 16, 2021 - 05:58 PM (IST)
ਪਟਨਾ— ਹੋਲੀ ਦਾ ਤਿਉਹਾਰ ਕੋਰੋਨਾ ਦਾ ਵੱਡਾ ਖ਼ਤਰਾ ਲੈ ਕੇ ਆਉਣ ਵਾਲਾ ਹੈ, ਇਸ ਲਈ ਕਈ ਸੂਬੇ ਅਲਰਟ ਹੋ ਗਏ ਹਨ। ਤਿਉਹਾਰ ਵਿਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਘਰ ਆਉਂਦੇ ਹਨ, ਅਜਿਹੇ ਵਿਚ ਵਾਇਰਸ ਦੇ ਤੇਜ਼ੀ ਨਾਲ ਵੱਧਣ ਦਾ ਖ਼ਦਸ਼ਾ ਹੈ। ਦਰਅਸਲ ਦੇਸ਼ ਦੇ ਕੁਝ ਸੂਬਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਬਿਹਾਰ ਸਰਕਾਰ ਅਲਰਟ ਹੋ ਗਈ ਹੈ। ਮਹਾਰਾਸ਼ਟਰ, ਪੰਜਾਬ ਅਤੇ ਕੇਰਲ ਤੋਂ ਆਉਣ ਵਾਲਿਆਂ ਲਈ ਬਿਹਾਰ ’ਚ ਕੋਰੋਨਾ ਨੈਗੇਟਿਵ ਸਰਟੀਫ਼ਿਕੇਟ ਜ਼ਰੂਰੀ ਹੋਵੇਗਾ। ਇਹ ਵਿਵਸਥਾ 17 ਮਾਰਚ ਤੋਂ ਲਾਗੂ ਹੋਵੇਗੀ। ਨਾਲ ਹੀ ਜਨਤਕ ਥਾਵਾਂ ’ਤੇ ਹੋਲੀ ਮਿਲਨ ਸਮਾਰੋਹ ’ਤੇ ਰੋਕ ਰਹੇਗੀ।
ਇਹ ਵੀ ਪੜ੍ਹੋ: ਦੇਸ਼ 'ਚ ਆਉਣ ਵਾਲੇ ਹਨ 6 ਹੋਰ ਨਵੇਂ ਕੋਰੋਨਾ ਵਾਇਰਸ ਦੇ ਟੀਕੇ: ਹਰਸ਼ਵਰਧਨ
ਸਿਹਤ ਮਹਿਕਮੇ ਦੇ ਪ੍ਰਧਾਨ ਸਕੱਤਰ ਪ੍ਰਤੱਯ ਅੰਮ੍ਰਿਤ ਨੇ ਦੱਸਿਆ ਕਿ ਮਹਾਰਾਸ਼ਟਰ, ਪੰਜਾਬ ਅਤੇ ਕੇਰਲ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨਾਂ ’ਤੇ ਕੋਰੋਨਾ ਨੈਗੇਟਿਵ ਸਰਟੀਫ਼ਿਕੇਟ ਵਿਖਾਉਣਾ ਹੋਵੇਗਾ। ਜਿਨ੍ਹਾਂ ਕੋਲ ਸਰਟੀਫ਼ਿਕੇਟ ਨਹੀਂ ਹੋਵੇਗਾ, ਉਨ੍ਹਾਂ ਦਾ ਰੈਪਿਡ ਐਂਟੀਜਨ ਕੋਰੋਨਾ ਜਾਂਚ ਕੀਤੀ ਜਾਵੇਗੀ। ਪਾਜ਼ੇਟਿਵ ਮਿਲਣ ’ਤੇੇ ਸਿੱਧੇ ਆਈਸੋਲੇਸ਼ਨ ਸੈਂਟਰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਦੇਸ਼ ’ਚ ਮੁੜ ਵਧਣ ਲੱਗਾ ‘ਕੋਰੋਨਾ’ ਦਾ ਖ਼ਤਰਾ, ਇਕ ਦਿਨ ’ਚ 131 ਲੋਕਾਂ ਦੀ ਮੌਤ
ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕੋਰੋਨਾ ਕੇਅਰ ਸੈਟਰਾਂ ਦਾ ਮੁਆਇਨਾ ਕਰ ਕੇ ਉਨ੍ਹਾਂ ਦੀ ਸਥਿਤੀ ਦਾ ਵਿਸ਼ਲੇਸ਼ਣ ਕਰ ਲੈਣ ਅਤੇ ਉਨ੍ਹਾਂ ਨੂੰ ਮੁੜ ਸਰਗਰਮ ਕਰਨ। ਉੱਚਿਤ ਗਿਣਤੀ ਵਿਚ ਵੈਂਟੀਲੇਟਰ ਸਮੇਤ ਹੋਰ ਸਹੂਲਤਾਂ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ: ਭਾਰਤ 72 ਦੇੇਸ਼ਾਂ ਨੂੰ ਦੇ ਰਿਹੈ ‘ਕੋਰੋਨਾ ਵੈਕਸੀਨ’ : ਹਰਸ਼ਵਰਧਨ