ਬਿਊਟੀ ਪਾਰਲਰ ''ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

Monday, May 22, 2023 - 06:07 PM (IST)

ਬਿਊਟੀ ਪਾਰਲਰ ''ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

ਬਿਹਾਰ- ਬਿਹਾਰ ਦੇ ਮੁੰਗੇਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵਿਆਹ ਤੋਂ ਪਹਿਲਾਂ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਬਿਹਾਰ ਪੁਲਸ ਦੇ ਕਾਂਸਟੇਬਲ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਵਿਚ ਲਾੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।  ਘਟਨਾ ਮਗਰੋਂ ਲਾੜੀ ਨੂੰ ਹਫੜਾ-ਦਫੜੀ 'ਚ ਹਸਪਤਾਲ ਲਿਜਾਇਆ ਗਿਆ। 

ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ

ਇਹ ਮਾਮਲਾ ਮੁੰਗੇਰ ਦੇ ਕਸਤੂਰਬਾ ਵਾਟਰ ਚੌਕ ਸਥਿਤ ਇਕ ਬਿਊਟੀ ਪਾਰਲਰ ਦਾ ਹੈ। ਇੱਥੇ 26 ਸਾਲਾ ਇਕ ਕੁੜੀ ਆਪਣੇ ਵਿਆਹ ਤੋਂ ਪਹਿਲਾਂ ਤਿਆਰ ਹੋਣ ਆਈ ਸੀ। ਉਸ ਦੌਰਾਨ ਉੱਥੇ ਇਕ ਪੁਲਸ ਕਾਂਸਟੇਬਲ ਪਹੁੰਚ ਗਿਆ। ਅਚਾਨਕ ਉਸ ਨੇ ਕੁੜੀ 'ਤੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਦੇ ਹੀ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਘਟਨਾ ਕਾਰਨ ਪਾਰਲਰ 'ਚ ਹਫੜਾ-ਦਫੜੀ ਮਚ ਗਈ। ਕੁਝ ਲੋਕ ਜਲਦੀ ਵਿਚ ਲਾੜੀ ਨੂੰ ਲੈ ਕੇ ਹਸਪਤਾਲ ਪਹੁੰਚੇ।

ਇਹ ਵੀ ਪੜ੍ਹੋ- ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੁਲਸ ਕਾਂਸਟੇਬਲ ਦੇ ਕੁੜੀ ਨਾਲ ਪ੍ਰੇਮ ਸਬੰਧ ਸਨ। ਕੁੜੀ ਦਾ ਕਿਸੇ ਹੋਰ ਨਾਲ ਵਿਆਹ ਹੋਣ ਤੋਂ ਉਹ ਨਾਰਾਜ਼ ਸੀ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਲੀ ਮਾਰ ਕੇ ਕਾਂਸਟੇਬਲ ਨੇ ਆਪਣੀ  ਕੰਨਪਟੀ 'ਤੇ ਵੀ ਪਿਸਤੌਲ ਰੱਖੀ ਪਰ ਪਿਸਤੌਲ ਹੇਠਾਂ ਡਿੱਗ ਗਈ।ਜਿਸ ਤੋਂ ਬਾਅਦ ਪਾਰਲਰ ਕਰਮਚਾਰੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੋਂ ਦੌੜ ਗਿਆ। ਪੁਲਿਸ ਸਬ-ਇੰਸਪੈਕਟਰ (ਸਦਰ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਮਨ ਬਿਹਾਰ ਪੁਲਸ ਦਾ ਸਿਪਾਹੀ ਹੈ ਅਤੇ ਇਸ ਸਮੇਂ ਪਟਨਾ ਵਿਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਅਮਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹ ਪਿੰਡ ਮਹੇਸ਼ਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।


 


author

Tanu

Content Editor

Related News