ਬਿਹਾਰ ''ਚ ਐੱਨ.ਆਰ.ਸੀ. ਦਾ ਸਵਾਲ ਹੀ ਨਹੀਂ : ਨਿਤੀਸ਼ ਕੁਮਾਰ

01/13/2020 1:11:53 PM

ਪਟਨਾ— ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਨੂੰ ਲੈ ਕੇ ਸੋਮਵਾਰ ਨੂੰ ਵਿਰੋਧੀ ਧਿਰ ਨੇ ਪਟਨਾ 'ਚ ਵਿਧਾਨ ਸਭਾ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਵਿਚ ਵਿਧਾਨ ਸਭਾ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਬਿਹਾਰ 'ਚ ਐੱਨ.ਆਰ.ਸੀ. ਲਾਗੂ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ। ਨਿਤੀਸ਼ ਨੇ ਕਿਹਾ ਕਿ ਐੱਨ.ਆਰ.ਸੀ. ਦਾ ਮੁੱਦਾ ਸਿਰਫ਼ ਆਸਾਮ 'ਚ ਹੈ ਅਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਪੱਸ਼ਟ ਕਰ ਚੁਕੇ ਹਨ।

ਦੱਸਣਯੋਗ ਹੈ ਕਿ ਨਾਗਰਿਕਤਾ ਕਾਨੂੰਨ ਵਿਰੁੱਧ ਜੇ.ਡੀ.ਯੂ. 'ਚ ਹੀ 2 ਪਾੜ ਦੀ ਸਥਿਤੀ ਉਦੋਂ ਬਣ ਗਈ, ਜਦੋਂ ਪਾਰਟੀ ਲਾਈਨ ਤੋਂ ਵੱਖ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਬਿਆਨ ਦਿੱਤਾ। ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਵੀ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਮੁੱਦੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਤਾਰੀਫ਼ ਕੀਤੀ। ਇਸ ਦੇ ਬਾਅਦ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ।

ਦੂਜੇ ਪਾਸੇ ਨਿਤੀਸ਼ ਕੁਮਾਰ ਪਹਿਲਾਂ ਹੀ ਦਾਅਵਾ ਕਰਦੇ ਰਹੇ ਹਨ ਕਿ ਬਿਹਾਰ 'ਚ ਐੱਨ.ਆਰ.ਸੀ. ਲਾਗੂ ਨਹੀਂ ਹੋਵੇਗੀ। ਇਕ ਵਾਰ ਫਿਰ ਸੋਮਵਾਰ ਨੂੰ ਉਨ੍ਹਾਂ ਨੇ ਵਿਧਾਨ ਸਭਾ 'ਚ ਇਹ ਦਾਅਵਾ ਦੋਹਰਾਇਆ। ਨਿਤੀਸ਼ ਨੇ ਕਿਹਾ,''ਬਿਹਾਰ 'ਚ ਐੱਨ.ਆਰ.ਸੀ. ਦਾ ਕੋਈ ਸਵਾਲ ਹੀ ਨਹੀਂ ਹੈ। ਇਹ ਮੁੱਦਾ ਸਿਰਫ਼ ਆਸਾਮ ਨਾਲ ਜੁੜਿਆ ਹੈ। ਪੀ.ਐੱਮ. ਮੋਦੀ ਵੀ ਇਸ ਬਾਰੇ ਸਪੱਸ਼ਟ ਕਰ ਚੁਕੇ ਹਨ।''

ਦਰਅਸਲ ਪ੍ਰਸ਼ਾਂਤ ਕਿਸ਼ੋਰ ਵਲੋਂ ਲਗਾਤਾਰ ਸੀ.ਏ.ਏ. ਦੇ ਵਿਰੋਧ ਦਰਮਿਆਨ ਲੰਬੇ ਸਮੇਂ ਤੱਕ ਨਿਤੀਸ਼ ਕੁਮਾਰ ਐੱਨ.ਆਰ.ਸੀ. ਅਤੇ ਸੀ.ਏ.ਏ. ਦੇ ਮੁੱਦੇ 'ਤੇ ਚੁੱਪ ਰਹੇ। ਬਿਹਾਰ ਦੀ ਸਿਆਸਤ 'ਚ ਹੁਣ ਕਿਹਾ ਜਾਣ ਲੱਗਾ ਹੈ ਕਿ ਪੀ.ਕੇ. ਨਿਤੀਸ਼ ਦੀ ਮਜ਼ਬੂਰੀ ਹੈ, ਕਿਉਂਕਿ ਉਨ੍ਹਾਂ ਰਾਹੀਂ ਨਿਤੀਸ਼ ਕਈ ਰਣਨੀਤੀ 'ਤੇ ਕੰਮ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਚੀ-ਸਮਝੀ ਰਣਨੀਤੀ ਦੇ ਅਧੀਨ ਮੁੱਦੇ 'ਤੇ ਜ਼ਿਆਦਾਤਰ ਚੁੱਪ ਰਹੇ ਹਨ।


DIsha

Content Editor

Related News