ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

Tuesday, Nov 24, 2020 - 11:14 AM (IST)

ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

ਜਹਾਨਾਬਾਦ- ਬਿਹਾਰ 'ਚ ਨਿਤੀਸ਼ ਕੁਮਾਰ ਦੇ ਮੁੱਖ ਮੰਤਰੀ ਬਣਨ 'ਤੇ ਲੋਕਾਂ ਨੇ ਵੱਖ-ਵੱਖ ਤਰੀਕੇ ਨਾਲ ਇਸ ਨੂੰ ਸੈਲੀਬ੍ਰੇਟ ਕੀਤਾ। ਪਰ ਇੱਥੇ ਇਕ ਅਜਿਹਾ ਸ਼ਖਸ ਹੈ ਜਿਸ ਨੇ ਨਿਤੀਸ਼ ਕੁਮਾਰ ਦੇ ਫਿਰ ਤੋਂ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਆਪਣੇ ਹੱਥ ਦੀ ਉਂਗਲੀ ਕੱਟ ਦਿੱਤੀ। ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਸ਼ਖਸ ਨਿਤੀਸ਼ ਕੁਮਾਰ ਦਾ ਇੰਨਾ ਵੱਡਾ ਫੈਨ ਹੈ ਕਿ ਉਨ੍ਹਾਂ ਦੀ ਹਰ ਜਿੱਤ 'ਤੇ ਆਪਣੀ ਉਂਗਲੀ ਕੱਟ ਲੈਂਦਾ ਹੈ। ਪਿਛਲੇ 3 ਵਾਰ ਤੋਂ ਨਿਤੀਸ਼ ਦੇ ਮੁੱਖ ਮੰਤਰੀ ਬਣਨ ਦੇ ਨਾਲ ਹੀ ਇਹ ਸਨਕੀ ਹੱਥ ਦੀ ਉਂਗਲੀ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਕਰਦਾ ਹੈ। 45 ਸਾਲ ਦੇ ਅਨਿਲ ਸ਼ਰਮਾ ਉਰਫ਼ ਅਲੀਬਾਬਾ ਨੇ 2005 'ਚ ਸਭ ਤੋਂ ਪਹਿਲਾਂ ਆਪਣੀ ਉਂਗਲੀ ਕੱਟ ਕੇ ਗੌਰੈਯਾ ਬਾਬਾ ਨੂੰ ਚੜ੍ਹਾਈ ਸੀ ਅਤੇ ਇਸ ਦੇ ਬਾਅਦ ਤੋਂ ਇਹ ਸਿਲਸਿਲਾ ਜਾਰੀ ਹੈ। 2010 'ਚ ਅਨਿਲ ਨੇ ਨਿਤੀਸ਼ ਦੀ ਜਿੱਤ 'ਤੇ ਆਪਣੇ ਹੱਥ ਦੀ ਦੂਜੀ ਉਂਗਲੀ ਕੱਟ ਦਿੱਤੀ। ਨਿਤੀਸ਼ ਕੁਮਾਰ ਜਦੋਂ 2015 'ਚ ਮੁੱਖ ਮੰਤਰੀ ਬਣੇ, ਉਦੋਂ ਵੀ ਅਨਿਲ ਸ਼ਰਮਾ ਨੇ ਆਪਣੀ ਇਕ ਹੋਰ ਯਾਨੀ ਤੀਜੀ ਉਂਗਲੀ ਕੱਟ ਕੇ ਗੌਰੈਯਾ ਬਾਬਾ ਨੂੰ ਚੜ੍ਹਾਈ ਅਤੇ ਇਸ ਵਾਰ ਵੀ ਨਿਤੀਸ਼ ਦੀ ਤਾਜਪੋਸ਼ੀ ਹੁੰਦੇ ਹੀ ਉਸ ਨੇ ਫਿਰ ਉਹੀ ਕੰਮ ਕੀਤਾ।

PunjabKesari

ਇਹ ਵੀ ਪੜ੍ਹੋ : ਹਸਪਤਾਲ ਨੇ ਜਿਸ ਨੂੰ ਮ੍ਰਿਤਕ ਐਲਾਨ ਕੀਤਾ, ਉਹ ਕੋਰੋਨਾ ਮਰੀਜ਼ ਸ਼ਰਾਧ ਵਾਲੇ ਦਿਨ ਪਰਤਿਆ ਘਰ

ਨਿਤੀਸ਼ ਦੀ ਸਰਕਾਰ ਨਹੀਂ ਬਣਦੀ ਤਾਂ ਕੱਟ ਲੈਂਦਾ ਗਰਦਨ
ਉਂਗਲੀ ਕੱਟੇ ਜਾਣ ਦੀ ਸੂਚਨਾ 'ਤੇ ਪਹੁੰਚੇ ਮੀਡੀਆ ਵਾਲਿਆਂ ਨੂੰ ਉਸ ਨੇ ਕਿਹਾ ਕਿ ਜੇਕਰ ਇਸ ਵਾਰ ਨਿਤੀਸ਼ ਕੁਮਾਰ ਦੀ ਸਰਕਾਰ ਨਹੀਂ ਬਣਦੀ ਤਾਂ ਉਹ ਆਪਣੀ ਗਰਦਨ ਵੀ ਕੱਟ ਲੈਂਦਾ। ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਐਗਜ਼ਿਟ ਪੋਲ 'ਚ ਨਿਤੀਸ਼ ਕੁਮਾਰ ਨੂੰ ਹਾਰਦੇ ਹੋਏ ਦਿਖਾਇਆ ਜਾ ਰਿਹਾ ਸੀ, ਉਸ ਤੋਂ ਉਹ ਇੰਨਾ ਦੁਖੀ ਹੋ ਗਿਆ ਸੀ ਕਿ ਉਸ ਨੇ 4 ਦਿਨਾਂ ਤੱਕ ਖਾਣਾ-ਪੀਣਾ ਹੀ ਛੱਡ ਦਿੱਤਾ ਸੀ। ਅਨਿਲ ਨੇ ਦੱਸਿਆ ਕਿ ਉਹ ਨਿਤੀਸ਼ ਕੁਮਾਰ ਦੀ ਜਿੱਤ ਦੀ ਖੁਸ਼ੀ 'ਚ ਆਪਣੀ ਉਂਗਲੀ ਕੱਟਦਾ ਰਹਿੰਦਾ ਹੈ। ਅਨਿਲ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਿਤੇ ਬਾਹਰ ਕੰਮ ਕਰਦਾ ਸੀ ਪਰ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਪਿੰਡ ਆ ਕੇ ਉਸ ਨੇ ਆਪਣੀ ਜਾਇਦਾਦ ਵੇਚੀ ਅਤੇ ਫਿਰ ਨਿਤੀਸ਼ ਕੁਮਾਰ ਦਾ ਪ੍ਰਚਾਰ ਕਰਨ ਲੱਗਾ।

ਇਹ ਵੀ ਪੜ੍ਹੋ : ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ


author

DIsha

Content Editor

Related News