ਸਿਰਫ਼ 6 ਫੁੱਟ ਚੌੜੀ ਜ਼ਮੀਨ ''ਤੇ ਬਣਾਇਆ ਸ਼ਾਨਦਾਰ ਘਰ, ਲੋਕਾਂ ਨੇ ਦੱਸਿਆ ''ਅਜੂਬਾ''

Wednesday, Oct 30, 2019 - 02:10 PM (IST)

ਸਿਰਫ਼ 6 ਫੁੱਟ ਚੌੜੀ ਜ਼ਮੀਨ ''ਤੇ ਬਣਾਇਆ ਸ਼ਾਨਦਾਰ ਘਰ, ਲੋਕਾਂ ਨੇ ਦੱਸਿਆ ''ਅਜੂਬਾ''

ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ ਦੇ ਗੰਨੀਪੁਰ ਸਥਿਤ ਮੁੱਖ ਸੜਕ ਦੇ ਕਿਨਾਰੇ ਬਣਿਆ ਇਕ 5 ਮੰਜ਼ਲਾ ਮਕਾਨ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਹੈ। ਸੜਕ ਤੋਂ ਲੰਘਣ ਵਾਲਾ ਹਰ ਰਾਹਗੀਰ ਇਸ ਅਨੋਖੇ ਮਕਾਨ ਨੂੰ ਦੇਖੇ ਬਿਨਾਂ ਅੱਗੇ ਨਹੀਂ ਵਧਦਾ। ਮਕਾਨ ਦੀ ਬਣਾਵਟ ਸਾਰਿਆਂ ਨੂੰ ਇਕ ਨਜ਼ਰ ਦੇਖਣ ਲਈ ਮਜ਼ਬੂਰ ਕਰਦੀ ਹੈ। 5 ਮੰਜ਼ਲਾ ਇਸ ਇਮਾਰਤ ਦੇ ਅੱਗੇ ਦੇ ਅੱਧੇ ਹਿੱਸੇ 'ਚ ਪੌੜੀਆਂ ਬਣਈਆਂ ਹਨ, ਜਦੋਂ ਕਿ ਦੂਜੇ ਹਿੱਸੇ 'ਚ ਘਰ ਬਣਿਆ ਹੋਇਆ ਹੈ। ਮਕਾਨ ਦਾ ਅੱਧਾ ਹਿੱਸਾ ਜੋ ਕਰੀਬ 20 ਫੁੱਟ ਲੰਬਾਈ ਅਤੇ 5 ਫੁੱਟ ਚੌੜਾਈ ਵਾਲਾ ਹੈ, ਉਸ 'ਚ ਇਕ ਕਮਰੇ ਦਾ ਫਲੈਟ ਬਣਾਇਆ ਗਿਆ ਹੈ, ਜਿਸ 'ਚ ਟਾਇਲਟ ਤੋਂ ਲੈ ਕੇ ਰਸੋਈ ਤੱਕ ਮੌਜੂਦ ਹੈ। ਸਾਲ 2012 'ਚ ਨਕਸ਼ਾ ਪਾਸ ਹੋਣ ਤੋਂ ਬਾਅਦ 2015 'ਚ ਇਹ ਭਵਨ ਬਣ ਕੇ ਤਿਆਰ ਹੋਇਆ। ਮਕਾਨ ਬਣਨ 'ਤੇ ਲੋਕ ਇਸ ਨੂੰ ਮੁਜ਼ੱਫਰਪੁਰ ਦਾ ਐਫਿਲ ਟਾਵਰ ਤਾਂ ਕਈ ਲੋਕ ਇਸ ਨੂੰ ਅਜੂਬਾ ਘਰ ਕਹਿਣ ਲੱਗੇ।PunjabKesariਬੈਚਲਰ ਲਈ ਤਿਆਰ ਕੀਤੇ ਗਏ ਚਾਰ ਫਲੈਟ
ਇਸ ਮਕਾਨ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਆਪਣੀ ਖਾਸ ਬਣਾਵਟ ਕਾਰਨ ਇਹ ਇਮਾਰਤ ਕਾਫ਼ੀ ਲੋਕਪ੍ਰਿਯ ਹੋ ਚੁਕੀ ਹੈ। ਵਿਆਹ ਦੀ ਯਾਦਗੀਰੀ ਦੇ ਤੌਰ 'ਤੇ ਬਣਾਏ ਗਏ ਇਸ ਮਕਾਨ ਦੇ ਫਿਨੀਸ਼ਿੰਗ ਵਰਕ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਸ ਦਾ ਵਪਾਰਕ ਉਪਯੋਗ ਵੀ ਸ਼ੁਰੂ ਹੋ ਗਿਆ ਹੈ। ਇਸ ਇਮਾਰਤ ਦੇ ਨੇੜੇ-ਤੇੜੇ ਕੋਈ ਮਕਾਨ ਨਹੀਂ ਹੈ। ਰਸੋਈ ਅਤੇ ਟਾਇਲਟ ਦਾ ਆਕਾਰ ਢਾਈ ਗੁਣਾ ਬਨਾਮ ਸਾਢੇ ਤਿੰਨ ਫੁੱਟ ਹੈ। ਕਮਰੇ ਦੀ ਲੰਬਾਈ 11 ਫੁੱਟ ਅਤੇ ਚੋੜਾਈ 5 ਫੁੱਟ ਹੈ। ਕੁੱਲ ਮਿਲਾ ਕੇ ਇਕ ਬੈਚਲਰ ਲਈ ਉੱਪਰ ਦੇ ਚਾਰ ਫਲੈਟ ਤਿਆਰ ਕੀਤੇ ਗਏ ਹਨ, ਜਦੋਂ ਕਿ ਇਸ ਦੇ ਹੇਠਲੇ ਫਲੋਰ ਨੂੰ ਹਾਲਨੁਮਾ ਆਕਾਰ ਦੇ ਕੇ ਉੱਪਰ ਜਾਣ ਲਈ ਪੌੜੀਆਂ ਬਣਾਈਆਂ ਗਈਆਂ ਹਨ।PunjabKesariਟਰੇਨਿੰਗ ਸੈਂਟਰ ਖੋਲ੍ਹਿਆ
ਮਕਾਨ ਦੇ ਹੇਠਲੇ ਫਲੋਰ 'ਤੇ ਕੌਸ਼ਲ ਵਿਕਾਸ ਕੇਂਦਰ ਟਰੇਨਿੰਗ ਸੈਂਟਰ ਖੋਲ੍ਹਿਆ ਗਿਆ ਹੈ, ਜਿਸ 'ਚ ਇਕੱਠੇ 20 ਵਿਦਿਆਰਥੀ ਕੰਪਿਊਟਰ ਦੀ ਸਿੱਖਿਆ ਲੈਂਦੇ ਹਨ। ਜਦੋਂ ਕਿ ਉੱਪਰ ਦੀਆਂ ਮੰਜ਼ਲਾਂ 'ਤੇ ਬੈਚਲਰ ਵਿਦਿਆਰਥੀ ਰਹਿੰਦੇ ਹਨ। ਸਾਲ 2014 ਦੇ ਨਵੇਂ ਬਿਲਡਿੰਗ ਬਾਇਲਾਜ ਤੋਂ ਪਹਿਲਾਂ ਇਸ ਭਵਨ ਦਾ ਨਕਸ਼ਾ ਪਾਸ ਹੋਇਆ ਸੀ। ਇਹੀ ਕਾਰਨ ਹੈ ਕਿ ਜਿੰਨੀ ਜ਼ਮੀਨ ਸੀ, ਉਸ 'ਤੇ ਮਕਾਨ ਬਣਾਉਣ ਸੰਭਵ ਹੋ ਗਿਆ। ਇਮਾਰਤ 'ਚ ਖਿੜਕੀ ਬਾਹਰ ਖੁੱਲ੍ਹਣ ਦੀ ਵੀ ਜਗ੍ਹਾ ਨਹੀਂ ਛੁੱਟੀ ਹੈ। ਛੋਟੀ ਜਿਹੀ ਜਗ੍ਹਾ 'ਤੇ ਬਣਿਆ ਇਹ ਅਜੂਬਾ ਘਰ ਆਕਰਸ਼ਨ ਦਾ ਕੇਂਦਰ ਬਣ ਗਿਆ ਹੈ।PunjabKesariਵਿਆਹ ਤੋਂ ਬਾਅਦ ਖਰੀਦੀ ਸੀ ਇਹ ਜ਼ਮੀਨ
ਸੰਤੋਸ਼ ਅਤੇ ਅਰਚਨਾ ਨੇ ਵਿਆਹ ਤੋਂ ਬਾਅਦ 6 ਫੁੱਟ ਚੌੜੀ ਅਤੇ 45 ਫੁੱਟ ਲੰਬੀ ਇਹ ਜ਼ਮੀਨ ਖਰੀਦੀ ਸੀ ਪਰ ਜ਼ਮੀਨ ਦੀ ਚੌੜਾਈ ਸਿਰਫ਼ 6 ਫੁੱਟ ਰਹਿਣ ਕਾਰਨ ਕਈ ਸਾਲਾਂ ਤੱਕ ਉਨ੍ਹਾਂ ਨੇ ਇਸ 'ਤੇ ਕੋਈ ਨਿਰਮਾਣ ਨਹੀਂ ਕਰਵਾਇਆ। ਲੋਕਾਂ ਨੇ ਉਨ੍ਹਾਂ ਨੂੰ ਜ਼ਮੀਨ ਵੇਚਣ ਦੀ ਵੀ ਸਲਾਹ ਦਿੱਤੀ ਪਰ ਵਿਆਹ ਦੀ ਯਾਦਗੀਰੀ ਵਾਲੀ ਇਸ ਜ਼ਮੀਨ 'ਤੇ ਦੋਹਾਂ ਨੇ ਮਕਾਨ ਬਣਾਉਣ ਦੀ ਠਾਨੀ ਅਤੇ ਖੁਦ ਮਕਾਨ ਦਾ ਨਕਸ਼ਾ ਲੈ ਕੇ ਨਿਗਮ ਦੇ ਇੰਜੀਨੀਅਰ ਕੋਲ ਗਏ ਅਤੇ ਨਕਸ਼ਾ ਪਾਸ ਕਰਵਾਇਆ।PunjabKesari


author

DIsha

Content Editor

Related News