ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਜਨਾਨੀ ਨੇ 3 ਪੁੱਤਰਾਂ ਸਮੇਤ ਪਰਿਵਾਰ ਨੂੰ ਪਿਲਾਈ ਜ਼ਹਿਰੀਲੀ ਚਾਹ, ਦਿਓਰ ਦੀ ਮੌਤ
Monday, Oct 12, 2020 - 12:11 PM (IST)
ਮਧੁਬਨੀ- ਬਿਹਾਰ 'ਚ ਇਕ ਜਨਾਨੀ ਵਲੋਂ ਆਪਣੇ ਪਰਿਵਾਰ ਦੇ 5 ਮੈਂਬਰਾਂ ਨੂੰ ਜ਼ਹਿਰ ਦੇ ਕੇ ਖ਼ੁਦ ਨੂੰ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਸੰਬੰਧਾਂ ਕਾਰਨ ਜਨਾਨੀ ਨੇ ਪਰਿਵਾਰ ਨੂੰ ਜ਼ਹਿਰ ਮਿਲੀ ਚਾਹ ਪੀਣ ਲਈ ਦਿੱਤੀ। ਇਸ 'ਚ ਦੋਸ਼ੀ ਜਨਾਨੀ ਦੇ ਦਿਓਰ ਦੀ ਮੌਤ ਹੋ ਗਈ। ਉੱਥੇ ਹੀ ਬਾਕੀ ਹੋਰ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੂਰਾ ਮਾਮਲਾ ਮਧੁਬਨੀ ਜ਼ਿਲ੍ਹੇ ਦੇ ਬਿਸਫ਼ੀ ਥਾਣਾ ਸਥਿਤ ਸਾਦੁਲਾਹਪੁਰ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਰਹਿਣ ਵਾਲੀ ਜਨਾਨੀ ਚੰਦਾ ਦੇਵੀ ਨੇ ਨਾਜਾਇਜ਼ ਸੰਬੰਧਾਂ ਕਾਰਨ ਆਪਣੀ ਸੱਸ, ਦਿਓਰ ਦੇ ਨਾਲ-ਨਾਲ ਆਪਣੇ ਤਿੰਨ ਪੁੱਤਰਾਂ ਨੂੰ ਚਾਹ 'ਚ ਜ਼ਹਿਰ ਮਿਲਾ ਕੇ ਦੇ ਦਿੱਤਾ। ਉਸ ਨੇ ਖ਼ੁਦ ਵੀ ਜ਼ਹਿਰ ਵਾਲੀ ਚਾਹ ਪੀ ਲਈ। ਇਸ ਨਾਲ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਸਥਾਨਕ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜਨਾਨੀ ਦੇ ਦਿਓਰ ਸੰਤੋਸ਼ ਦੀ ਮੌਤ ਹੋ ਗਈ। ਬਾਕੀ ਮੈਂਬਰਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਜ਼ਹਿਰੀਲੀ ਚਾਹ ਦੇ ਅਸਰ ਨਾਲ ਜਨਾਨੀ ਦੇ 2 ਪੁੱਤਰਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਜਨਾਨੀ ਸਮੇਤ ਤਿੰਨ ਹੋਰ ਦੀ ਸਿਹਤ 'ਚ ਕੁਝ ਸੁਧਾਰ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਫਿਲਹਾਲ ਪੁਲਸ ਮਾਮਲੇ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਆਖਰ ਜਨਾਨੀ ਨੇ ਪਰਿਵਾਰ ਵਾਲਿਆਂ ਨੂੰ ਜ਼ਹਿਰ ਕਿਉਂ ਦਿੱਤਾ। ਨਾਲ ਹੀ ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।