ਬਿਹਾਰ ’ਚ ਖੇਤੀ ਕਾਨੂੰਨ ਦੇ ਵਿਰੋਧ ’ਚ ‘ਮਹਾਗਠਜੋੜ’ ਨੇ ਬਣਾਈ ਮਨੁੱਖੀ ਲੜੀ

Saturday, Jan 30, 2021 - 06:25 PM (IST)

ਬਿਹਾਰ ’ਚ ਖੇਤੀ ਕਾਨੂੰਨ ਦੇ ਵਿਰੋਧ ’ਚ ‘ਮਹਾਗਠਜੋੜ’ ਨੇ ਬਣਾਈ ਮਨੁੱਖੀ ਲੜੀ

ਪਟਨਾ— ਬਿਹਾਰ ਵਿਚ ਵਿਰੋਧੀ ਮਹਾਗਠਜੋੜ ਦੇ ਸਮਰਥਕਾਂ ਨੇ ਸੂਬੇ ਭਰ ਵਿਚ ਮਨੁੱਖੀ ਲੜੀ ਬਣਾ ਕੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਜਤਾਈ, ਜੋ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਪਟਨਾ ਵਿਚ ਬੁੱਧ ਸਮਰਿਤੀ ਪਾਰਕ ਦੇ ਬਾਹਰ ਵਿਰੋਧ-ਪ੍ਰਦਰਸ਼ਨ ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਦੇ ਗਠਜੋੜ ਸਹਿਯੋਗੀ ਵੀ ਪ੍ਰਦਰਸ਼ਨ ’ਚ ਸ਼ਾਮਲ ਹੋਏ।

ਦੁਪਹਿਰ ਬਾਅਦ ਸ਼ੁਰੂ ਹੋਏ ਇਸ ਪ੍ਰਦਰਸ਼ਨ ਵਿਚ ਵਿਰੋਧੀ ਧਿਰ ਦੇ ਨੇਤਾ ਆਪਣੇ ਤੈਅ ਸਥਾਨ ’ਤੇ ਕਰੀਬ 30 ਮਿੰਟ ਤੱਕ ਖੜ੍ਹੇ ਰਹੇ। ਕੁਝ ਲੋਕਾਂ ਨੇ ਇਕ-ਦੂਜੇ ਦਾ ਹੱਥ ਫੜ ਕੇ ਮਨੁੱਖੀ ਲੜੀ ਬਣਾਈ, ਜਦਕਿ ਕੁਝ ਲੋਕ ਕੋਵਿਡ-19 ਦੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਕ-ਦੂਜੇ ਤੋਂ ਦੂਰੀ ’ਤੇ ਖੜ੍ਹੇ ਹੋਏ।

ਮਨੁੱਖੀ ਲੜੀ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਸਾਲ 2017 ਵਿਚ ਦਾਜ ਅਤੇ ਬਾਲ ਵਿਆਹ ਖ਼ਿਲਾਫ਼ ਮਨੁੱਖੀ ਲੜੀ ਬਣਾਈ ਸੀ। ਪਿਛਲੇ ਸਾਲ ਅਸੀਂ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਮਨੁੱਖੀ ਲੜੀ ਬਣਾਈ ਸੀ, ਜਿਸ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦਾ ਹੱਕ ਸਾਰਿਆਂ ਦਾ ਹੈ।


author

Tanu

Content Editor

Related News