ਬਿਹਾਰ : 38 ’ਚੋਂ 31 ਜ਼ਿਲਿਆਂ ’ਚ ਜ਼ਮੀਨ ਹੇਠਲਾ ਪਾਣੀ ਬੇਹੱਦ ਪ੍ਰਦੂਸ਼ਿਤ

Wednesday, Mar 02, 2022 - 11:31 PM (IST)

ਪਟਨਾ– ਦਿਹਾਤੀ ਬਿਹਾਰ ਦੇ ਵੱਡੇ ਹਿੱਸੇ ਵਿਚ ਜ਼ਮੀਨ ਹੇਠਲੇ ਪਾਣੀ 'ਚ ਭਾਰੀ ਮਾਤਰਾ ’ਚ ਰਸਾਇਣਿਕ ਪ੍ਰਦੂਸ਼ਣ ਹਨ। ਜਿੱਥੇ ਇਹ ਪਾਣੀ ਪੀਣ ਲਈ ਅਸੁਰੱਖਿਅਤ ਹੈ, ਉੱਥੇ ਆਬਾਦੀ ਦੇ ਇਕ ਵੱਡੇ ਹਿੱਸੇ ਲਈ ਸਿਹਤ ਪੱਖੋਂ ਵੀ ਖਤਰਨਾਕ ਹੈ। ਰਾਜ ਆਰਥਿਕ ਸਰਵੇਖਣ 2021-22 ਵਿਚ ਇਹ ਡਰਾਉਣ ਵਾਲਾ ਸੱਚ ਸਾਹਮਣੇ ਆਇਆ ਹੈ। ਹੁਣੇ ਜਿਹੇ ਹੀ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਵੱਲੋਂ ਵਿਧਾਨ ਸਭਾ ਵਿਚ ਪੇਸ਼ 16ਵੀਂ ਬਿਹਾਰ ਆਰਥਿਕ ਸਰਵੇਖਣ ਰਿਪੋਰਟ 2021-22 ਵਿਚ ਕਿਹਾ ਗਿਆ ਹੈ ਕਿ ਸੂਬੇ ਦੇ 38 ਵਿਚੋਂ 31 ਜ਼ਿਲਿਆਂ ਦੇ ਪੇਂਡੂ ਇਲਾਕਿਆਂ 'ਚ ਜ਼ਮੀਨ ਹੇਠਲਾ ਪਾਣੀ ਆਰਸੈਨਿਕ, ਫਲੋਰਾਈਡ ਅਤੇ ਲੋਹੇ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੈ। 

PunjabKesari

ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਇਹ ਸਿਹਤ ਸਬੰਧੀ ਕਈ ਖਤਰੇ ਪੈਦਾ ਕਰ ਰਿਹਾ ਹੈ। 30,272 ਪੇਂਡੂ ਵਾਰਡਾਂ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਰਸਾਇਣਿਕ ਪ੍ਰਦੂਸ਼ਣ ਹਨ। ਇਸਦੇ ਨਾਲ ਹੀ ਗੰਗਾ ਦੇ ਕੰਢੇ ’ਤੇ ਸਥਿਤ 14 ਜ਼ਿਲਿਆਂ ਵਿਚੋਂ 4742 ਪੇਂਡੂ ਖੇਤਰ ਖਾਸ ਤੌਰ ’ਤੇ ਆਰਸੈਨਿਕ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ। 11 ਜ਼ਿਲਿਆਂ ਦੇ 3791 ਪੇਂਡੂ ਵਾਰਡਾਂ ਵਿਚ ਪੀਣ ਵਾਲੇ ਪਾਣੀ ਦੇ ਸੋਮੇ ਫਲੋਰਾਈਡ ਤੋਂ ਪੀੜਤ ਹਨ। ਕੋਸੀ ਬੇਸਿਨ ਦੇ 9 ਜ਼ਿਲਿਆਂ ਅਤੇ ਹੋਰਨਾਂ ਜ਼ਿਲਿਆਂ ਦੇ ਕੁਝ ਖੇਤਰਾਂ ਵਿਚ ਪਾਣੀ ਵਿਚ ਲੋਹੇ ਦੀ ਵਾਧੂ ਮੌਜੂਦਗੀ ਹੈ। ਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਚਮੜੀ, ਗੁਰਦੇ ਅਤੇ ਕਈ ਹੋਰ ਰੋਗ ਪੈਦਾ ਹੋਣ ਦਾ ਡਰ ਹੈ।

ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News