ਬਿਹਾਰ : ਗੰਗਾ ਨਦੀ 'ਚ ਡਿੱਗੀ ਸਵਾਰੀਆਂ ਨਾਲ ਭਰੀ ਜੀਪ, 9 ਮਰੇ

Friday, Apr 23, 2021 - 11:58 AM (IST)

ਬਿਹਾਰ : ਗੰਗਾ ਨਦੀ 'ਚ ਡਿੱਗੀ ਸਵਾਰੀਆਂ ਨਾਲ ਭਰੀ ਜੀਪ, 9 ਮਰੇ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਪੀਪਾ ਪੁਲ ਤੋਂ ਲੰਘ ਰਹੀ ਜੀਪ ਗੰਗਾ ਨਦੀ 'ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜੀਪ 'ਚ 15 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

PunjabKesari

PunjabKesariਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਤਿਲਕ ਸਮਾਰੋਹ ਤੋਂ ਬਾਅਦ ਦਾਨਾਪੁਰ ਆ ਰਹੇ ਸਨ। ਪਰਿਵਾਰ 'ਚ 26 ਅਪ੍ਰੈਲ ਨੂੰ ਵਿਆਹ ਸੀ। ਵਿਆਹ ਦਾ ਪ੍ਰੋਗਰਾਮ ਨਾਸਰੀਗੰਜ 'ਚ ਹੋਣਾ ਤੈਅ ਸੀ। ਇਸ ਕਰ ਕੇ ਸਾਰੇ ਰਿਸ਼ਤੇਦਾਰ ਦਾਨਾਪੁਰ ਪੀਪਾਪੁਲ ਦੇ ਰਸਤੇ ਨਾਸਰੀਗੰਜ ਆ ਰਹੇ ਸਨ। ਇਸ ਵਿਚ ਗੱਡੀ ਪੀਪਾ ਪੁਲ ਤੋਂ ਬੇਕਾਬੂ ਹੋ ਕੇ ਗੰਗਾ ਨਦੀ 'ਚ ਡਿੱਗ ਗਈ। ਸਥਾਨਕ ਲੋਕਾਂ ਨੇ ਕਿਸ਼ਤੀ ਦੇ ਸਹਾਰੇ ਗੱਡੀ ਨੂੰ ਕੱਢਣ  ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੱਢਣ 'ਚ ਨਾਕਾਮਯਾਬ ਰਹੇ। ਪ੍ਰਸ਼ਾਸਨ ਜੇ.ਸੀ.ਬੀ. ਦੀ ਮਦਦ ਨਾਲ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਸਥਾਨਕ ਤੈਰਾਕੀਆਂ ਦੇ ਸਹਾਰੇ ਡੁੱਬੇ ਲੋਕਾਂ ਨੂੰ ਬਾਹਰ ਕੱਢਣ 'ਚ ਜੁਟੀ ਹੈ।

PunjabKesari

ਇਹ ਵੀ ਪੜ੍ਹੋ : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ


author

DIsha

Content Editor

Related News