ਪਟਨਾ ’ਚ ਵੱਡਾ ਹਾਦਸਾ; ਕਿਸ਼ਤੀ ’ਚ ਅੱਗ ਲੱਗਣ ਨਾਲ 5 ਮਜ਼ਦੂਰਾਂ ਦੀ ਮੌਤ

Saturday, Aug 06, 2022 - 03:28 PM (IST)

ਪਟਨਾ ’ਚ ਵੱਡਾ ਹਾਦਸਾ; ਕਿਸ਼ਤੀ ’ਚ ਅੱਗ ਲੱਗਣ ਨਾਲ 5 ਮਜ਼ਦੂਰਾਂ ਦੀ ਮੌਤ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ’ਚ ਸ਼ਨੀਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਪਟਨਾ ਦੇ ਦਿਯਾਰਾ ਘਾਟ ’ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ’ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕਿਸ਼ਤੀ ’ਤੇ 20 ਲੋਕ ਸਵਾਰ ਸਨ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਸ ਟੀਮ ਪਹੁੰਚ ਗਈ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ਜ਼ਰੀਏ ਨਾਜਾਇਜ਼ ਰੇਤ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਰਿਹਾ ਸੀ। ਇਸ ਦੌਰਾਨ ਰੇਤ ਟਰਾਂਸਪੋਰਟ ’ਚ ਲੱਗੇ ਮਜ਼ਦੂਰਾਂ ਲਈ ਦੁਪਹਿਰ ਦਾ ਖਾਣਾ ਬਣਾਇਆ ਜਾ ਰਿਹਾ ਸੀ। ਮਜ਼ਦੂਰ ਡੀਜ਼ਲ ਦੇ ਡੱਬਿਆਂ ਕੋਲ ਖਾਣਾ ਬਣਾ ਰਹੇ ਸਨ, ਇਸ ਲਈ ਅਚਾਨਕ ਅੱਗ ਲੱਗ ਗਈ। ਨਦੀ ਦੇ ਵਿਚੋਂ-ਵਿਚ ਅੱਗ ਦੀਆਂ ਲਪਟਾਂ ’ਚ ਕਿਸ਼ਤੀ ਸਵਾਰ 5 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਰੈਸਕਿਊ ਟੀਮ ਵਲੋਂ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ। ਫ਼ਿਲਹਾਲ ਜ਼ਖ਼ਮੀਆਂ ਦਾ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ। ਪੁਲਸ ਦਾ ਕਹਿਣਾ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿਲੰਡਰ ਧਮਾਕਾ ਹੋਇਆ ਹੈ ਪਰ ਅਜਿਹਾ ਨਹੀਂ ਹੈ। 


author

Tanu

Content Editor

Related News