ਜੰਗਲਰਾਜ 'ਚ ਨਹੀਂ ਹੋਇਆ ਬਿਹਾਰ ਦਾ ਵਿਕਾਸ, ਇਹ ਹੀ ਸੱਚ ਹੈ: PM ਮੋਦੀ

Sunday, Nov 01, 2020 - 11:32 AM (IST)

ਜੰਗਲਰਾਜ 'ਚ ਨਹੀਂ ਹੋਇਆ ਬਿਹਾਰ ਦਾ ਵਿਕਾਸ, ਇਹ ਹੀ ਸੱਚ ਹੈ: PM ਮੋਦੀ

ਛਪਰਾ— ਬਿਹਾਰ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜਾਰੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਜਨਤ ਦਲ ਦੇ ਮੁਖੀਆ ਲਾਲੂ ਯਾਦਵ ਦੇ ਗੜ੍ਹ ਛਪਰਾ 'ਚ ਐਤਵਾਰ ਯਾਨੀ ਕਿ ਅੱਜ ਰੈਲੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਛਪਰਾ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਨਿਤੀਸ਼ ਬਾਬੂ ਦੀ ਅਗਵਾਈ 'ਚ ਐੱਨ. ਡੀ. ਏ. ਦੀ ਸਰਕਾਰ ਮੁੜ ਸੱਤਾ 'ਚ ਆਵੇਗੀ। ਪਹਿਲੇ ਪੜਾਅ ਦੀ ਵੋਟਿੰਗ ਵਿਚ ਐੱਨ. ਡੀ. ਏ. ਨੂੰ ਜੋ ਭਾਰੀ ਸਮਰਥਨ ਦੇ ਸੰਕੇਤ ਮਿਲੇ ਹਨ ਅਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਹਨ, ਉਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ।

ਇਹ ਵੀ ਪੜ੍ਹੋ: PM ਮੋਦੀ ਨੇ ਸੀ-ਪਲੇਨ ਸੇਵਾ ਦਾ ਕੀਤਾ ਉਦਘਾਟਨ , ਜਾਣੋ ਖ਼ਾਸੀਅਤ ਤੇ ਕਿੰਨਾ ਹੋਵੇਗਾ ਕਿਰਾਇਆ

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅੱਜ ਬਿਹਾਰ ਦੇ ਸਾਹਮਣੇ ਡਬਲ ਇੰਜਣ ਦੀ ਸਰਕਾਰ ਹੈ ਤਾਂ ਦੂਜੀ ਪਾਸੇ ਡਬਲ-ਡਬਲ ਯੁਵਰਾਜ ਵੀ ਹਨ। ਉਨ੍ਹਾਂ 'ਚੋਂ ਇਕ ਤਾਂ ਜੰਗਲਰਾਜ ਦੇ ਯੁਵਰਾਜ ਵੀ ਹਨ। ਡਬਲ ਇੰਜਣ ਵਾਲੀ ਐੱਨ. ਡੀ. ਏ. ਸਰਕਾਰ, ਬਿਹਾਰ ਦੇ ਵਿਕਾਸ ਲਈ ਵਚਨਬੱਧ ਹੈ, ਤਾਂ ਇਹ ਡਬਲ-ਡਬਲ ਯੁਵਰਾਜ ਆਪਣੇ-ਆਪਣੇ ਸਿੰਘਾਸਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਹੁਣ ਉਹ ਵੀ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਠੀਕ ਹੈ, ਮੈਨੂੰ ਗਾਲ੍ਹਾਂ ਦਿਓ ਜੋ ਮਨ ਆਏ ਬੋਲੋ ਪਰ ਆਪਣਾ ਗੁੱਸਾ ਬਿਹਾਰ ਦੇ ਲੋਕਾਂ 'ਤੇ ਨਾ ਉਤਾਰੋ। ਭਾਜਪਾ ਲਈ, ਐੱਨ. ਡੀ. ਏ. ਲਈ ਤੁਹਾਡਾ ਇਹ ਪਿਆਰ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗ ਰਿਹਾ। ਉਨ੍ਹਾਂ ਦੀ ਬੌਖਲਾਹਟ, ਉਨ੍ਹਾਂ ਦਾ ਗੁੱਸਾ ਹੁਣ ਬਿਹਾਰ ਦੀ ਜਨਤਾ ਬਰਾਬਰ ਵੇਖ ਰਹੀ ਹੈ। ਜਿਸ ਦੀ ਨਜ਼ਰ ਹਮੇਸ਼ਾ ਗਰੀਬ ਦੇ ਪੈਸਿਆਂ 'ਤੇ ਹੋਵੇ, ਉਸ ਨੂੰ ਕਦੇ ਗਰੀਬ ਦਾ ਦੁੱਖ, ਉਸ ਦੀ ਤਕਲੀਫ਼ ਦਿਖਾਈ ਨਹੀਂ ਦੇਵੇਗੀ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਕੋਰੋਨਾ ਮਹਾਮਾਰੀ ਨੂੰ ਲੈ ਕੇ ਉਨਾਂ ਨੇ ਕਿਹਾ ਕਿ ਐੱਨ. ਡੀ. ਏ. ਦੀ ਸਰਕਾਰ ਨੇ ਕੋਰੋਨਾ ਦੀ ਸ਼ੁਰੂਆਤ ਤੋਂ ਹੀ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਸੰਕਟਕਾਲ ਵਿਚ ਦੇਸ਼ ਦੇ ਗਰੀਬ, ਬਿਹਾਰ ਦੇ ਗਰੀਬ ਨਾਲ ਖੜ੍ਹੀ ਰਹੇ। ਜੰਗਲਰਾਜ ਦੀ ਯਾਦ ਦਿਵਾਉਂਦੇ ਹੋਏ ਮੋਦੀ ਨੇ ਕਿਹਾ ਕਿ ਨੌਜਵਾਨ ਨੂੰ ਪੁੱਛਣਾ ਚਾਹੀਦਾ ਹੈ ਕਿ ਵੱਡੀਆਂ-ਵੱਡੀਆਂ ਯੋਜਨਾਵਾਂ ਜੋ ਬਿਹਾਰ ਲਈ ਇੰਨੀਆਂ ਜ਼ਰੂਰੀ ਸਨ, ਉਹ ਵਰ੍ਹਿਆਂ ਤੱਕ ਕਿਉਂ ਅਟਕੀਆਂ ਰਹੀਆਂ? ਸਰਕਾਰ ਕੋਲ ਪੈਸਾ ਉਦੋਂ ਵੀ ਸੀ, ਫਰਕ ਸਿਰਫ ਇੰਨਾ ਸੀ ਕਿ ਉਦੋਂ ਬਿਹਾਰ 'ਚ ਜੰਗਲਰਾਜ ਸੀ।

ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ


author

Tanu

Content Editor

Related News