ਬਿਹਾਰ ਚੋਣ ਨਤੀਜੇ: ਚੋਣ ਕਮਿਸ਼ਨ ਦਾ ਬਿਆਨ- ਦੇਰ ਰਾਤ ਤੱਕ ਚੱਲ ਸਕਦੀ ਹੈ ਵੋਟਾਂ ਦੀ ਗਿਣਤੀ

Tuesday, Nov 10, 2020 - 05:19 PM (IST)

ਬਿਹਾਰ ਚੋਣ ਨਤੀਜੇ: ਚੋਣ ਕਮਿਸ਼ਨ ਦਾ ਬਿਆਨ- ਦੇਰ ਰਾਤ ਤੱਕ ਚੱਲ ਸਕਦੀ ਹੈ ਵੋਟਾਂ ਦੀ ਗਿਣਤੀ

ਪਟਨਾ/ਨਵੀਂ ਦਿੱਲੀ— ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਆਏ ਰੁਝਾਨਾਂ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਯਾਨੀ ਕਿ ਨਿਤੀਸ਼ ਕੁਮਾਰ ਮੁੜ ਮੁੱਖ ਮੰਤਰੀ ਬਣ ਸਕਦੇ ਹਨ। ਉÎਥੇ ਹੀ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਬਿਹਾਰ ਮਹਾਗਠਜੋੜ 100 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਸਭ ਦੇ ਦਰਮਿਆਨ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅੰਦਾਜ਼ਾ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ 'ਚ NDA ਅੱਗੇ

ਬਿਹਾਰ ਵਿਚ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਆਖ਼ਰੀ ਨਤੀਜੇ ਮੰਗਲਵਾਰ ਦੇਰ ਰਾਤ ਤੱਕ ਆਉਣਗੇ। ਅਜੇ ਵੀ ਵੱਡੇ ਹਿੱਸੇ ਦੀ ਵੋਟਾਂ ਦੀ ਗਿਣਤੀ ਕਰਨੀ ਬਾਕੀ ਹੈ। ਚੋਣ ਕਮਿਸ਼ਨ ਨੇ ਅੱਜ ਦੁਪਹਿਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਚੋਣ ਕਮਿਸ਼ਨਰ ਚੰਦਰਭੂਸ਼ਣ ਕੁਮਾਰ ਸੰਦੀਪ ਜੈਨ ਅਤੇ ਆਸ਼ੀਸ਼ ਕੁੰਦਰਾ ਨੇ ਸਾਂਝੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਬਿਹਾਰ ਚੋਣਾਂ 'ਚ 63 ਫ਼ੀਸਦੀ ਤੋਂ ਵੱਧ ਵੋਟ ਕੇਂਦਰ ਬਣਾਏ ਗਏ ਸਨ, ਕਿਉਂਕਿ ਹਰ ਕੇਂਦਰ 'ਤੇ 1500 ਤੱਕ ਵੋਟਰ ਹੀ ਵੋਟ ਪਾ ਸਕਦੇ ਸਨ। 

ਇਹ ਵੀ ਪੜ੍ਹੋ: ਬਿਹਾਰ ਚੋਣ ਨਤੀਜੇ: ਨਿਤੀਸ਼ ਕੁਮਾਰ ਦੀ ਅਗਵਾਈ 'ਚ NDA ਬਿਹਾਰ 'ਚ ਫਿਰ ਬਣਾਏਗੀ ਸਰਕਾਰ

ਚੋਣ ਕਮਿਸ਼ਨ ਮੁਤਾਬਕ ਸਾਲ 2015 ਵਿਚ 65 ਹਜ਼ਾਰ ਵੋਟ ਕੇਂਦਰ ਸਨ, ਜਦਕਿ ਇਸ ਵਾਰ 1 ਲੱਖ 6 ਹਜ਼ਾਰ ਵੋਟ ਕੇਂਦਰ ਬਣੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਘੱਟ ਤੋਂ ਘੱਟ 19 ਰਾਊਂਡ ਵਿਚ ਹੁੰਦੀ ਹੈ ਅਤੇ ਵੱਧ ਤੋਂ ਵੱਧ 51 ਰਾਊਂਡ ਵਿਚ। ਉਂਝ ਔਸਤਨ 35 ਰਾਊਂਡ 'ਚ ਵੋਟਾਂ ਦੀ ਗਿਣਤੀ ਹੁੰਦੀ ਹੈ। ਹੁਣ ਤੱਕ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਦੇਰ ਰਾਤ ਤੱਕ ਸਾਰੇ ਨਤੀਜੇ ਆ ਜਾਣਗੇ। ਜੈਨ ਅਤੇ ਕੁੰਦਰਾ ਨੇ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ 55 ਥਾਵਾਂ 'ਤੇ ਚੱਲ ਰਹੀ ਹੈ। ਪਿਛਲੀ ਵਾਰ 38 ਥਾਵਾਂ 'ਤੇ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਜੇ ਤੱਕ ਕੋਈ ਸ਼ਿਕਾਇਤ ਜਾਂ ਸਮੱਸਿਆ ਨਹੀਂ ਆਈ ਹੈ। ਵੋਟਾਂ ਦੀ ਗਿਣਤੀ ਸੁਚਾਰੂ ਰੂਪ ਨਾਲ ਹੋ ਰਹੀ ਹੈ।


author

Tanu

Content Editor

Related News