''ਸਟੈਚੂ ਆਫ ਯੂਨਿਟੀ’ ਵੇਖਣ ਗਏ ਬਿਹਾਰ ਦੇ ਉਪ ਮੁੱਖ ਮੰਤਰੀ ਲਿਫਟ ’ਚ ਫਸੇ
Wednesday, Nov 14, 2018 - 11:05 AM (IST)
ਕੇਵੜੀਆ-ਦੁਨੀਆ ਦੇ ਸਭ ਤੋਂ ਉੱਚੇ ਬੁੱਤ ‘ਸਟੈਚੂ ਆਫ ਯੂਨਿਟੀ’ ਨੂੰ ਵੇਖਣ ਲਈ ਮੰਗਲਵਾਰ ਇਥੇ ਆਏ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਕੁਝ ਸਮੇਂ ਲਈ ਇਕ ਲਿਫਟ ਵਿਚ ਫਸ ਗਏ। ਖਬਰਾਂ ਮੁਤਾਬਕ ਜਦੋਂ ਮੋਦੀ ਬੁੱਤ ਵਿਚ 153 ਮੀਟਰ ਦੀ ਉਚਾਈ ’ਤੇ ਬਣੀ ਵਿਊਇੰਗ ਗੈਲਰੀ ਤੱਕ ਜਾਣ ਲਈ ਲਿਫਟ ਵਿਚ ਸਵਾਰ ਹੋਏ ਤਾਂ ਅਚਾਨਕ ਬਿਜਲੀ ਚਲੀ ਗਈ। ਲਗਭਗ ਇਕ ਮਿੰਟ ਬਿਜਲੀ ਬੰਦ ਰਹੀ ਅਤੇ ਇੰਨਾ ਸਮਾਂ ਮੋਦੀ ਲਿਫਟ ਵਿਚ ਫਸੇ ਰਹੇ।