ਬਿਹਾਰ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 3 ਹਜ਼ਾਰ ਤੋਂ ਪਾਰ

05/27/2020 5:32:07 PM

ਪਟਨਾ- ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੋਰੋਨਾ ਦੇ 38 ਪਾਜ਼ੀਟਿਵ ਮਰੀਜ਼ ਮਿਲਣ ਨਾਲ ਸੂਬੇ 'ਚ ਕੁੱਲ ਪੀੜਤਾਂ ਦਾ ਅੰਕੜਾ 3006 ਹੋ ਗਿਆ ਹੈ। ਸਿਹਤ ਮਹਿਕਮਾ ਦੀ ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਅਰਰੀਆ ਜ਼ਿਲ੍ਹੇ 'ਚ 14, ਮਧੁਪੇਰਾ 'ਚ 9, ਸਾਰਣ ਅਤੇ ਦਰਭੰਗਾ 'ਚ 4-4, ਸਹਿਰਸਾ 'ਚ 3, ਬੈਗੂਸਰਾਏ 'ਚ 2 ਅਤੇ ਵੈਸ਼ਾਲੀ ਅਤੇ ਕਿਸ਼ਤਗੰਜ 'ਚ 1-1 ਮਰੀਜ਼ ਦੇ ਕੋਰੋਨਾ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ 'ਚੋਂ 2 ਜਨਾਨੀਆਂ ਵੀ ਹਨ। ਇਸ ਤਰ੍ਹਾਂ 38 ਨਵੇਂ ਪਾਜ਼ੀਟਿਵ ਮਿਲਣ ਨਾਲ ਬਿਹਾਰ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3006 ਹੋ ਗਈ ਹੈ। ਮਹਿਕਮੇ ਨੇ ਦੱਸਿਆ ਕਿ ਪੀੜਤਾਂ 'ਚੋਂ ਜ਼ਿਆਦਾਤਰ ਦੂਜੇ ਪ੍ਰਦੇਸ਼ਾਂ ਤੋਂ ਆਏ ਹੋਏ ਲੋਕ ਹਨ, ਜਿਨ੍ਹਾਂ ਸਕ੍ਰੀਨਿੰਗ ਤੋਂ ਬਾਅਦ ਕੁਆਰੰਟੀਨ ਕੇਂਦਰ 'ਚ ਰੱਖਿਆ ਗਿਆ ਅਤੇ ਇੱਥੋਂ ਇਨ੍ਹਾਂ ਦਾ ਸਵਾਬ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਪੀੜਤਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।


DIsha

Content Editor

Related News