Bihar Caste Census : ਬਿਹਾਰ 'ਚ ਜਾਤੀ ਜਨਗਣਨਾ 'ਤੇ ਸਿਆਸਤ ਜਾਰੀ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
Friday, Oct 06, 2023 - 10:54 AM (IST)
ਨੈਸ਼ਨਲ ਡੈਸਕ : ਬਿਹਾਰ ਜਾਤੀ ਗਣਨਾ ਦੀ ਰਿਪੋਰਟ ਅਤੇ ਜਾਤੀਆਂ-ਸਮੁਦਾਏ ਦੀ ਆਬਾਦੀ ਦੇ ਅੰਕੜੇ ਭਾਵੇਂ ਹੀ ਜਾਰੀ ਹੋ ਚੁੱਕੇ ਹਨ ਪਰ ਇਸ ਨੂੰ ਲੈ ਕੇ ਸਿਆਸਤ ਅਜੇ ਵੀ ਜਾਰੀ ਹੈ। ਬਿਹਾਰ 'ਚ ਜਾਤੀ ਜਨਗਣਨਾ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 6 ਅਕਤੂਬਰ ਮਤਲਬ ਕਿ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ। ਪਟੀਸ਼ਨ ਕਰਤਾ ਨੇ ਸੋਮਵਾਰ ਨੂੰ ਜਾਰੀ ਬਿਹਾਰ ਸਰਕਾਰੀ ਦੇ ਜਾਤੀ ਸਰਵੇਖਣ ਨੂੰ ਚੁਣੌਤੀ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਨਿੱਜਤਾ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਉਲੰਘਣ ਹੈ।
ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਬਿਹਾਰ ਸਰਕਾਰ ਨੇ ਜਾਤੀ ਸਰਵੇਖਣ ਦੇ ਅੰਕੜੇ ਪ੍ਰਕਾਸ਼ਿਤ ਕਰ ਦਿੱਤੇ ਹਨ। ਲਿਹਾਜ਼ਾ ਇਸ ਮਾਮਲੇ 'ਤੇ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਬਿਹਾਰ ਦੀ ਕੁੱਲ ਜਨਸੰਖਿਆ 13 ਕਰੋੜ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਰਾਤ ਨੂੰ ਗੇਟ ਟੱਪ ਅੰਦਰ ਵੜੇ ਹਮਲਾਵਰ, ਤਾੜ-ਤਾੜ ਚਲਾ ਦਿੱਤੀਆਂ ਗੋਲੀਆਂ (ਵੀਡੀਓ)
ਇਸ 'ਚ ਪਿੱਛੜੇ ਵਰਗ ਦੀ ਆਬਾਦੀ 36.01 ਫ਼ੀਸਦੀ, ਅਨੁਸੂਚਿਤ ਜਾਤੀ ਦੀ ਆਬਾਦੀ 19.65 ਫ਼ੀਸਦੀ, ਅਨੁਸੂਚਿਤ ਜਨਜਾਤੀ ਦੀ ਆਬਾਦੀ 1.68 ਫ਼ੀਸਦੀ ਹੈ। ਸਰਵੇਖਣ 'ਚ ਪਾਇਆ ਗਿਆ ਕਿ ਬਿਹਾਰ ਦੀ ਆਬਾਦੀ ਭਾਰੀ ਮਾਤਰਾ 'ਚ ਹਿੰਦੂਆਂ ਦੀ ਹੈ, ਜਿਸ 'ਚ ਬਹੁ ਗਿਣਤੀ ਭਾਈਚਾਰਾ ਕੁੱਲ ਆਬਾਦਾ ਦੀ 81.99 ਫ਼ੀਸਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8