ਬਿਹਾਰ : 29 ਦਿਨ ਬਾਅਦ ਹੀ ਢਹਿ-ਢੇਰੀ ਹੋਇਆ 264 ਕਰੋੜ ਦਾ ਪੁਲ, ਨਿਤੀਸ਼ ਨੇ ਕੀਤਾ ਸੀ ਉਦਘਾਟਨ

Thursday, Jul 16, 2020 - 11:39 AM (IST)

ਗੋਪਾਲਗੰਜ- ਬਿਹਾਰ ਇਸ ਸਮੇਂ ਦੋਹਰੀ ਮੁਸੀਬਤ ਨਾਲ ਜੂਝ ਰਿਹਾ ਹੈ। ਇਕ ਹੜ੍ਹ ਦਾ ਕਹਿਰ ਅਤੇ ਦੂਜੇ ਪਾਸੇ ਕੋਰੋਨਾ ਦੀ ਮਾਰ, ਉਪਰੋਂ ਪ੍ਰਸ਼ਾਸਨ ਦੀ ਅਸਫ਼ਲਤਾ ਨਾਲ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਇਕ ਮਹੀਨੇ ਪਹਿਲਾਂ ਜਿਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ, ਉਸ ਦਾ ਇਕ ਹਿੱਸਾ ਢਹਿ ਗਿਆ ਹੈ। ਸੱਤਰਘਾਟ ਮਹਾਸੇਤੂ 264 ਕਰੋੜ ਦੀ ਲਾਗਤ ਨਾਲ ਬਣਿਆ ਸੀ। 16 ਜੂਨ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਤੋਂ ਵੀਡੀਓ ਕਾਨਫਰੈਂਸਿੰਗ ਕਰ ਕੇ ਪੁਲ ਦਾ ਉਦਘਾਟਨ ਕੀਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਇਕ ਮਹੀਨੇ ਪਹਿਲਾਂ ਹੀ ਇਸ ਪੁਲ ਦਾ ਉਦਘਾਟਨ ਹੋਇਆ ਸੀ। ਪਾਣੀ ਦੇ ਜ਼ਿਆਦਾ ਦਬਾਅ ਕਾਰਨ ਪੁਲ ਟੁੱਟ ਗਿਆ ਹੈ। ਲੋਕਾਂ ਦੇ ਆਉਣ-ਜਾਣ ਦਾ ਲਿੰਕ ਖਤਮ ਹੋ ਗਿਆ ਹੈ। ਦੂਜੇ ਪਾਸੇ ਲੋਕਾਂ ਦਾ ਲਾਲਛਾਪਰ, ਮੁਜ਼ੱਫਰਪੁਰ, ਮੋਤਿਹਾਰੀ, ਬੇਤੀਆ ਜਾਣ ਦਾ ਲਿੰਕ ਬੰਦ ਹੋ ਗਿਆ ਹੈ। ਇਹ ਪੁਲ ਗੋਪਾਲਗੰਜ ਨੂੰ ਚੰਪਾਰਨ ਨਾਲ ਅਤੇ ਇਸ ਦੇ ਨਾਲ ਤਿਰਹੁਤ ਦੇ ਕਈ ਜ਼ਿਲ੍ਹਿਆਂ ਨੂੰ ਜੋੜਦਾ ਸੀ।

ਦੱਸਣਯੋਗ ਹੈ ਕਿ ਗੋਪਾਲਗੰਜ 'ਚ ਬੁੱਧਵਾਰ ਨੂੰ 3 ਲੱਖ ਤੋਂ ਵੱਧ ਕਿਊਸੇਕ ਪਾਣੀ ਦਾ ਵਹਾਅ ਸੀ। ਗੰਡਕ ਦੇ ਇੰਨੇ ਵੱਡੇ ਪਾਣੀ ਦੇ ਪੱਧਰ ਦੇ ਦਬਾਅ ਨਾਲ ਇਸ ਮਹਾਸੇਤੂ ਦਾ ਇਕ ਹਿੱਸਾ ਟੁੱਟ ਗਿਆ। ਇਸ ਪੁਲ ਦਾ ਨਿਰਮਾਣ ਬਿਹਾਰ ਪੁਲ ਨਿਰਮਾਣ ਵਿਭਾਗ ਵਲੋਂ ਕਰਵਾਇਆ ਗਿਆ ਸੀ। ਸਾਲ 2012 'ਚ ਇਸ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਨਿਰਮਾਣ ਪੂਰਾ ਹੋਣ ਤੋਂ ਬਾਅਦ ਪਿਛਲੇ 16 ਜੂਨ 2020 ਨੂੰ ਇਸ ਮਹਾਸੇਤੂ ਦਾ ਉਦਘਾਟਨ ਕੀਤਾ ਗਿਆ ਸੀ।

ਇਸ ਘਟਨਾ 'ਤੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 8 ਸਾਲਾਂ 'ਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰਘਾਟ ਪੁਲ ਦਾ 16 ਜੂਨ ਨੂੰ ਨਿਤੀਸ਼ ਕੁਮਾਰ ਨੇ ਉਦਘਾਟਨ ਕੀਤਾ ਸੀ। 29 ਦਿਨ ਬਾਅਦ ਇਹ ਪੁਲ ਢਹਿ ਗਿਆ। ਖਬਰਦਾਰ! ਜੇਕਰ ਕਿਸੇ ਨੇ ਇਸ ਨੂੰ ਨਿਤੀਸ਼ ਦਾ ਭ੍ਰਿਸ਼ਟਾਚਾਰ ਕਿਹਾ ਤਾਂ? 263 ਕਰੋੜ ਤਾਂ ਸੁਸ਼ਾਸਨੀ ਮੂੰਹ ਦਿਖਾਈ ਹੈ। ਇੰਨੇ ਦੀ ਤਾਂ ਇਨ੍ਹਾਂ ਦੇ ਚੂਹੇ ਸ਼ਰਾਬ ਪੀ ਜਾਂਦੇ ਹਨ।


DIsha

Content Editor

Related News