ਰੈਲੀ ਤੋਂ ਪਹਿਲਾਂ ਰਾਹੁਲ ਦਾ ਭਾਜਪਾ ''ਤੇ ਸ਼ਾਇਰਾਨਾ ਤੰਜ਼- ਬਿਹਾਰ ਦਾ ਮੌਸਮ ਗੁਲਾਬੀ, ਦਾਅਵਾ ਕਿਤਾਬੀ

10/23/2020 10:50:43 AM

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਚੋਣ ਮੈਦਾਨ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਉਤਰਨ ਵਾਲੇ ਹਨ। ਰਾਹੁਲ ਨਵਾਦਾ ਅਤੇ ਭਾਗਲਪੁਰ ਜ਼ਿਲ੍ਹਿਆਂ 'ਤੇ ਚੋਣਾਵੀ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਮੰਚ 'ਤੇ ਆਰ.ਜੇ.ਡੀ. ਦੇ ਨੇਤਾ ਅਤੇ ਮਹਾਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਵੀ ਮੌਜੂਦ ਰਹਿਣਗੇ। ਆਪਣੀ ਚੋਣਾਵੀ ਰੈਲੀ ਤੋਂ ਠੀਕ ਪਹਿਲਾਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਿਹਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰੇ ਦਾਅਵੇ ਝੂਠੇ ਹਨ।

PunjabKesariਰਾਹੁਲ ਨੇ ਸ਼ੁੱਕਰਵਾਰ ਨੂੰ ਸ਼ਾਇਰਾਨਾ ਅੰਦਾਜ 'ਚ ਪੀ.ਐੱਮ. ਮੋਦੀ 'ਤੇ ਹਮਲਾ ਬੋਲਦੇ ਹੋਏ ਟਵੀਟ ਕੀਤਾ,''ਤੇਰੇ ਦਾਅਵਿਆਂ 'ਚ ਬਿਹਾਰ ਦਾ ਮੌਸਮ ਗੁਲਾਬੀ ਹੈ ਪਰ ਇਹ ਅੰਕੜੇ ਝੂਠੇ ਹਨ ਇਹ ਦਾਅਵਾ ਕਿਤਾਬੀ ਹੈ। ਕੋਰੋਨਾ ਹੋਵੇ ਜਾਂ ਬੇਰੁਜ਼ਗਾਰੀ, ਝੂਠੇ ਅੰਕੜਿਆਂ ਨਾਲ ਪੂਰਾ ਦੇਸ਼ ਪਰੇਸ਼ਾਨ ਹੈ। ਅੱਜ ਬਿਹਾਰ 'ਚ ਤੁਹਾਡੇ ਦਰਮਿਆਨ ਰਹਾਂਗਾ। ਆਓ ਇਸ ਝੂਠ ਅਤੇ ਕੁਸ਼ਾਸਨ ਤੋਂ ਪਿੱਛਾ ਛੁਡਾਈਏ।''


DIsha

Content Editor DIsha