ਬਿਹਾਰ ਵਿਧਾਨ ਸਭਾ ਚੋਣਾਂ : BJP ਨੇ ਜਾਰੀ ਕੀਤੀ 18 ਉਮੀਦਵਾਰਾਂ ਦੀ ਤੀਜੀ ਸੂਚੀ
Wednesday, Oct 15, 2025 - 11:45 PM (IST)

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਇਸ ਵਿਚ 18 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਰਾਘੋਪੁਰ ਤੋਂ ਸਤੀਸ਼ ਯਾਦਵ ਨੂੰ ਟਿਕਟ ਦਿੱਤੀ ਹੈ, ਜੋ ਤੇਜਸਵੀ ਯਾਦਵ ਦੇ ਖਿਲਾਫ ਚੋਣ ਲੜਨਗੇ।
ਇਸ ਲਿਸਟ ਦੇ ਨਾਲ ਹੀ ਭਾਜਪਾ ਨੇ ਆਪਣੇ ਕੋਟੇ ਦੀਆਂ ਸਾਰੀਆਂ 101 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਸਤੀਸ਼ ਯਾਦਵ ਨੇ 2010 'ਚ ਰਾਘੋਪੁਰ ਤੋਂ ਰਾਬੜੀ ਦੇਵੀ ਨੂੰ ਹਰਾ ਦਿੱਤਾ ਸੀ। ਉਦੋਂ ਤੋਂ ਜਦ-ਯੂ ਦੇ ਉਮੀਦਵਾਰ ਸਨ।