ਬਿਹਾਰ ਚੋਣਾਂ : ਆਖਰੀ ਪੜਾਅ ਦੀਆਂ 78 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਜਾਣੋ ਤਾਜ਼ਾ ਹਾਲਾਤ
Saturday, Nov 07, 2020 - 11:49 AM (IST)
ਪਟਨਾ- ਬਿਹਾਰ ਵਿਧਾਨ ਸਭਾ ਚੋਣ ਦੇ ਤੀਜੇ ਪੜਾਅ ਦੀ ਵੋਟਿੰਗ ਜਾਰੀ ਹੈ। ਤੀਜੇ ਪੜਾਅ 'ਚ 15 ਜ਼ਿਲ੍ਹਿਆਂ ਦੀਆਂ 78 ਵਿਧਾਨ ਸਭਾ ਸੀਟਾਂ 'ਤੇ ਚੋਣ ਹੋ ਰਹੀ ਹੈ। ਇਨ੍ਹਾਂ 'ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਮਧੁਬਨੀ, ਸੁਪੌਲ, ਅਰਰੀਆ, ਮਧੇਪੁਰਾ, ਕਿਸ਼ਨਗੰਜ, ਪੂਰਨੀਆ, ਕਟਿਹਾਰ, ਸਹਿਰਸਾ, ਦਰਭੰਗਾ, ਮੁਜ਼ੱਫਰਪੁਰ, ਵੈਸ਼ਾਲੀ ਅਤੇ ਸਮਸਤੀਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਸ਼ਾਮਲ ਹਨ। 11 ਵਜੇ ਤੱਕ ਕੁੱਲ 19 ਫੀਸਦੀ ਵੋਟਿੰਗ ਹੋ ਚੁਕੀ ਹੈ। ਉੱਥੇ ਹੀ ਵਿਧਾਨ ਸਭਾ ਦੇ ਐਡੀਸ਼ਨਲ ਪੱਛਮੀ ਚੰਪਾਰਨ ਜ਼ਿਲ੍ਹੇ ਦੀ ਵਾਲਮੀਕਿ ਨਗਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਇਹ ਸੀਟ ਜਨਤਾ ਦਲ (ਯੂ) ਸੰਸਦ ਮੈਂਬਰ ਵੈਘਨਾਥ ਮਹਿਤੋ ਦੇ ਦਿਹਾਂਤ ਕਾਰਨ ਖਾਲੀ ਹੋਈ ਹੈ।
ਇਹ ਵੀ ਪੜ੍ਹੋ : ਪਤੀ ਦੇ ਅੰਤਿਮ ਦਰਸ਼ਨ ਕਰਨ ਆਈ ਪਤਨੀ ਨੂੰ ਲੱਗਾ ਵੱਡਾ ਸਦਮਾ, ਇਕੱਠੀਆਂ ਬਲੀਆਂ ਦੋ ਚਿਖ਼ਾਵਾਂ
ਇਨ੍ਹਾਂ 78 ਵਿਧਾਨ ਸਭਾ ਸੀਟਾਂ ਲਈ 110 ਜਨਾਨੀਆਂ ਅਤੇ 1094 ਪੁਰਸ਼ ਉਮੀਦਵਾਰਾਂ ਸਮੇਤ 1204 ਉਮੀਦਵਾਰ ਚੋਣਾਵੀ ਅਖਾੜੇ 'ਚ ਹਨ। ਗਾਇਘਾਟ ਵਿਧਾਨ ਸਭਾ ਖੇਤਰ 'ਚ ਸਭ ਤੋਂ ਵੱਧ 31, ਉੱਥੇ ਹੀ ਚਿਰੈਯਾ, ਤ੍ਰਿਵੇਣੀਗੰਜ, ਜੋਕੀਹਾਟ ਅਤੇ ਬਹਾਦੁਰਗੰਜ ਵਿਧਾਨ ਸਭਾ ਖੇਤਰ 'ਚ ਸਭ ਤੋਂ ਘੱਟ 9 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 78 ਵਿਧਾਨ ਸਭਾ ਖੇਤਰਾਂ 'ਚ 33782 ਵੋਟਿੰਗ ਕੇਂਦਰਾਂ 'ਤੇ 2 ਕਰੋੜ 35 ਲੱਖ 54 ਹਜ਼ਾਰ 71 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਆਖਰੀ ਪੜਾਅ ਮਹਾਗਠਜੋੜ ਵਲੋਂ ਰਾਜਦ ਸਭ ਤੋਂ ਵੱਧ ਸੀਟਾਂ 'ਤੇ ਚੋਣਾਵੀ ਮੈਦਾਨ 'ਚ ਉਤਰੀ ਹੈ। ਆਖਰੀ ਪੜਾਅ 'ਚ 46 ਸੀਟਾਂ 'ਤੇ ਰਾਜਦ ਦੇ ਉਮੀਦਵਾਰ ਕਿਸਮਤ ਅਜਮਾ ਰਹੇ ਹਨ, ਜਦੋਂ ਕਿ 25 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਹਨ। ਇਸ ਦੇ ਅਧੀਨ ਮਹਾਗਠਜੋੜ ਦੇ ਸਹਿਯੋਗੀਆਂ 'ਚ ਸੀਪੀਆਈ (ਮਾਲੇ) 5 ਅਤੇ ਸੀਪੀਆਈ ਨੇ 2 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਉੱਥੇ ਹੀ ਐੱਨ.ਡੀ.ਏ. ਵਲੋਂ ਜਨਤਾ ਦਲ (ਯੂ) ਸਭ ਤੋਂ ਵੱਧ 37 ਸੀਟਾਂ 'ਤੇ ਚੋਣ ਲੜ ਰਹੀ ਹੈ। ਭਾਜਪਾ ਨੇ 35 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ।
ਇਹ ਵੀ ਪੜ੍ਹੋ : ਵਿਦਿਆਰਥੀ ਨੇ ਬਣਾਇਆ ਅਨੋਖਾ ਸਕੂਲ ਬੈਗ, ਜਮਾਤ 'ਚ ਬੈਠਣ ਸਮੇਂ ਬਣ ਜਾਵੇਗਾ ਡੈਸਕ