ਬਿਹਾਰ 'ਚ 100 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, ਮਚੀ ਹਫੜਾ ਦਫੜੀ

Thursday, Nov 05, 2020 - 12:31 PM (IST)

ਬਿਹਾਰ 'ਚ 100 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, ਮਚੀ ਹਫੜਾ ਦਫੜੀ

ਭਾਗਲਪੁਰ- ਬਿਹਾਰ ਦੇ ਭਾਗਲਪੁਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਿਸ਼ਤੀ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਨੌਗਛੀਆ ਦੇ ਕਰਾਰੀ ਤੀਨਟੰਗਾ ਦਿਆਰਾ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗੰਗਾ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ। ਖੇਤ 'ਚ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕਿਸ਼ਤੀ 'ਚ 100 ਲੋਕ ਸਵਾਰ ਸਨ। ਐੱਸ.ਡੀ.ਆਰ.ਐੱਫ. ਦੀ ਟੀਮ ਰਵਾਨਾ ਹੋ ਗਈ ਹੈ। ਹੁਣ ਤੱਕ 5 ਲਾਸ਼ਾਂ ਮਿਲ ਚੁਕੀਆਂ ਹਨ, ਜਦੋਂ ਕਿ 15 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਦਾ ਇਲ਼ਾਜ ਸਥਾਨਕ ਪੀ.ਐੱਚ.ਸੀ. 'ਚ ਚੱਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਤਿਨਟੰਗਾ ਤੋਂ ਕਈ ਲੋਕ ਦਿਆਰਾ ਲਈ ਕਿਸ਼ਤੀ 'ਤੇ ਨਿਕਲੇ ਸਨ, ਜਿਸ 'ਚ ਜਨਾਨੀਆਂ ਵੀ ਸ਼ਾਮਲ ਸਨ। ਕਿਸ਼ਤੀ ਮਹਿਤੋ ਬਹਿਆਰ ਘਾਟ ਤੋਂ ਰਵਾਨਾ ਹੋਈ, ਉਦੋਂ ਹਾਲਾਤ ਆਮ ਸਨ। ਜਿਵੇਂ ਹੀ ਕਿਸ਼ਤੀ ਦਰਸ਼ਨੀਆਂ ਧਾਰ 'ਚ ਗਈ, ਉੱਥੋਂ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ। ਜਦੋਂ ਹਾਦਸਾ ਹੋਇਆ, ਉਸ ਸਮੇਂ ਕਿਸ਼ਤੀ 'ਚ 100 ਲੋਕ ਸਵਾਰ ਸਨ। ਖੇਤ 'ਚ ਕੰਮ ਕਰ ਰਹੇ ਮਜ਼ਦੂਰਾਂ ਨੇ ਜਲਦ ਤੋਂ ਜਲਦ ਕੁਝ ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ 'ਚੋਂ 15 ਦੀ ਹਾਲਤ ਨਾਜ਼ੁਕ ਹੈ। ਮੌਕੇ 'ਤੇ ਸਥਾਨਕ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਐੱਸ.ਡੀ.ਆਰ.ਐੱਫ. ਦੀ ਟੀਮ ਮੌਕੇ 'ਤੇ ਰਵਾਨਾ ਕਰ ਦਿੱਤੀ ਗਈ ਹੈ। ਕਿਸ਼ਤੀ ਪਲਟਣ ਕਾਰਨ ਪਿੰਡ 'ਚ ਭੱਜ-ਦੌੜ ਦਾ ਮਾਹੌਲ ਹੈ, ਹਾਲੇ ਤੱਕ 5 ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁਕਿਆ ਹੈ, ਜਦੋਂ ਕਿ ਕਈ ਲਾਪਤਾ ਹਨ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ


author

DIsha

Content Editor

Related News