ਬਿਹਾਰ ਦੇ ਗਯਾ ''ਚ ਵਾਪਰਿਆ ਦਰਦਨਾਕ ਹਾਦਸਾ, 7 ਲੋਕਾਂ ਦੀ ਮੌਤ

Monday, Jun 15, 2020 - 03:37 PM (IST)

ਬਿਹਾਰ ਦੇ ਗਯਾ ''ਚ ਵਾਪਰਿਆ ਦਰਦਨਾਕ ਹਾਦਸਾ, 7 ਲੋਕਾਂ ਦੀ ਮੌਤ

ਗਯਾ— ਬਿਹਾਰ ਦੇ ਗਯਾ ਵਿਚ ਅੱਜ ਭਾਵ ਸੋਮਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਗਯਾ ਜ਼ਿਲੇ ਦੇ ਜੀ. ਟੀ. ਰੋਡ 'ਤੇ ਸਥਿਤ ਆਸਮ ਥਾਣਾ ਖੇਤਰ ਦੇ ਵਿਸ਼ੂਨਪੁਰ ਪਿੰਡ ਕੋਲ ਸੋਮਵਾਰ ਦੀ ਸਵੇਰ ਨੂੰ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਸੋਮਵਾਰ ਦੀ ਸਵੇਰ ਨੂੰ ਜੀ. ਟੀ. ਰੋਡ 'ਤੇ ਟਰੱਕ ਨੇ 2 ਟੈਂਪੂਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂਆਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋਈ ਹੈ ਅਤੇ 12 ਲੋਕ ਜ਼ਖਮੀ ਹਨ, ਜਿਨ੍ਹਾਂ ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ ਗਯਾ ਜ਼ਿਲੇ ਦੇ ਆਸਮ ਥਾਣਾ ਖੇਤਰ ਦੇ ਰੇਗਨੀਆ ਪਿੰਡ ਦੇ ਟੋਲਾ ਖੈਰਾ ਦੇ ਰਹਿਣ ਵਾਲੇ ਮੋਹਨ ਰਿਕੀਯਾਸ਼ਨ ਦੀਆਂ ਧੀਆਂ ਤਿਲਕ ਚੜ੍ਹਾ ਕੇ ਔਰੰਗਾਬਾਦ ਜ਼ਿਲੇ ਦੇ ਦੇਵ ਇਲਾਕੇ ਤੋਂ ਆਪਣੇ ਪਿੰਡ ਦੋ ਟੈਂਪੂਆਂ 'ਚ ਸਵਾਰ ਹੋ ਕੇ ਪਰਤ ਰਹੇ ਸਨ। ਇਸ ਦਰਮਿਆਨ ਆਸਮ ਥਾਣਾ ਖੇਤਰ 'ਚ ਜੀ. ਟੀ. ਰੋਡ ਸਥਿਤ ਵਿਸ਼ੂਨਪੁਰ ਪਿੰਡ ਕੋਲ ਇਕ ਟਰੱਕ ਨੇ ਦੋ ਟੈਂਪੂਆਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਘਟਨਾ ਵਾਲੀ ਥਾਂ 'ਤੇ 7 ਲੋਕਾਂ ਦੀ ਮੌਤ ਹੋ ਗਈ। ਜਦਕਿ ਜ਼ਖ਼ਮੀ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Tanu

Content Editor

Related News