ਬਿਹਾਰ ''ਚ ਸਮਰਾਟ ਕੈਬਨਿਟ ਦਾ ਵਿਸਥਾਰ : PM ਮੋਦੀ ਦੀ ਮੌਜੂਦਗੀ ''ਚ ਨਿਸ਼ਾਂਤ ਸਣੇ 32 ਮੰਤਰੀਆਂ ਨੇ ਚੁੱਕੀ ਸਹੁੰ

Thursday, May 07, 2026 - 01:38 PM (IST)

ਬਿਹਾਰ ''ਚ ਸਮਰਾਟ ਕੈਬਨਿਟ ਦਾ ਵਿਸਥਾਰ : PM ਮੋਦੀ ਦੀ ਮੌਜੂਦਗੀ ''ਚ ਨਿਸ਼ਾਂਤ ਸਣੇ 32 ਮੰਤਰੀਆਂ ਨੇ ਚੁੱਕੀ ਸਹੁੰ

ਪਟਨਾ : ਬਿਹਾਰ ਵਿੱਚ ਅੱਜ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਬਿਹਾਰ ਵਿੱਚ ਸਮਰਾਟ ਚੌਧਰੀ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ, ਜਿਸ ਵਿੱਚ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਮੁਖੀ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਸਣੇ 32 ਮੰਤਰੀਆਂ ਨੇ ਸਮਾਰੋਹ ਵਿੱਚ ਸਹੁੰ ਚੁੱਕੀ। ਰਾਜਪਾਲ ਸਈਅਦ ਅਤਾ ਹਸਨੈਨ ਨੇ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਸਾਰੇ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।

ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਵੀਨ, ਨਿਤੀਸ਼ ਕੁਮਾਰ, ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ, ਉਪ ਮੁੱਖ ਮੰਤਰੀ ਵਿਜੇ ਚੌਧਰੀ, ਉਪ ਮੁੱਖ ਮੰਤਰੀ ਵਿਜੇਂਦਰ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ 'ਚ ਸ਼ਰਵਣ ਕੁਮਾਰ, ਵਿਜੇ ਕੁਮਾਰ ਸਿਨਹਾ, ਦਿਲੀਪ ਜੈਸਵਾਲ, ਨਿਸ਼ਾਂਤ, ਲੇਸੀ ਸਿੰਘ ਰਾਮਕ੍ਰਿਪਾਲ ਯਾਦਵ, ਨਿਤੀਸ਼ ਮਿਸ਼ਰਾ, ਦਾਮੋਦਰ ਰਾਵਤ, ਸੰਜੇ ਟਾਈਗਰ, ਅਸ਼ੋਕ ਚੌਧਰੀ, ਭਗਵਾਨ ਸਿੰਘ ਕੁਸ਼ਵਾਹਾ, ਅਰੁਣ ਸ਼ੰਕਰ ਪ੍ਰਸਾਦ, ਮਦਨ ਸਾਹਨੀ, ਸੰਤੋਸ਼ ਕੁਮਾਰ ਸੁਮਨ, ਰਮਾ ਨਿਸ਼ਾਦ, ਰਤਨੇਸ਼ ਸਦਾ, ਕੁਮਾਰ ਸ਼ੈਲੇਂਦਰ, ਸ਼ੀਲਾ ਕੁਮਾਰੀ, ਕੇਦਾਰ ਪ੍ਰਸਾਦ ਗੁਪਤਾ, ਲਖਨ ਕੁਮਾਰ ਰੋਸ਼ਨ, ਸੁਨੀਲ ਕੁਮਾਰ, ਸ਼੍ਰੇਅਸੀ ਸਿੰਘ, ਜਾਮਾ ਖਾਨ, ਨੰਦਕਿਸ਼ੋਰ ਰਾਮ, ਸ਼ੈਲੇਸ਼ ਕੁਮਾਰ ਉਰਫ਼ ਬਿੱਲੋ ਮੰਡਲ, ਡਾਕਟਰ ਪ੍ਰਮੋਦ ਕੁਮਾਰ, ਸ਼ਵੇਤਾ ਗੁਪਤਾ, ਮਿਥਿਲੇਸ਼ ਕੁਮਾਰ, ਸੰਜੇ ਕੁਮਾਰ, ਸੰਜੇ ਕੁਮਾਰ, ਸੰਜੇ ਕੁਮਾਰ, ਸਵ. ਦੀਪਕ ਪ੍ਰਕਾਸ਼ ਸ਼ਾਮਲ ਹਨ।


author

rajwinder kaur

Content Editor

Related News