ਰਾਸ਼ਟਰਪਤੀ ਫਾਏ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖ਼ਾਸਤ ! ਸਾਰੇ ਮੰਤਰੀਆਂ ਨੇ ਵੀ ਦੇ''ਤਾ ਅਸਤੀਫ਼ਾ

Tuesday, May 26, 2026 - 11:23 AM (IST)

ਰਾਸ਼ਟਰਪਤੀ ਫਾਏ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਬਰਖ਼ਾਸਤ ! ਸਾਰੇ ਮੰਤਰੀਆਂ ਨੇ ਵੀ ਦੇ''ਤਾ ਅਸਤੀਫ਼ਾ

ਇੰਟਰਨੈਸ਼ਨਲ ਡੈਸਕ- ਅਫ਼ਰੀਕੀ ਦੇਸ਼ ਸੇਨੇਗਲ ਦੇ ਰਾਸ਼ਟਰਪਤੀ ਬਾਸਿਰੂ ਦਿਓਮਾਏ ਫਾਏ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਓਸਮਾਨ ਸੋਨਕੋ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਸੋਨਕੋ ਦੀ ਬਰਖ਼ਾਸਤਗੀ ਤੋਂ ਬਾਅਦ ਰਾਸ਼ਟਰਪਤੀ ਨੇ ਬੈਂਕਿੰਗ ਖੇਤਰ ਦੇ ਸਾਬਕਾ ਸੀਨੀਅਰ ਅਧਿਕਾਰੀ ਅਹਿਮਦੌ ਅਲ ਅਮੀਨੌ ਲੋਅ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਰਾਸ਼ਟਰੀ ਟੈਲੀਵਿਜ਼ਨ 'ਤੇ ਸੋਮਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਮੁਤਾਬਕ, ਇਹ ਫੈਸਲਾ ਸੱਤਾਧਾਰੀ 'ਪਾਸਟੇਫ' ਪਾਰਟੀ ਦੇ ਅੰਦਰੂਨੀ ਕਲਸ਼ ਅਤੇ ਦੇਸ਼ ਸਿਰ ਚੜ੍ਹੇ ਭਾਰੀ ਕਰਜ਼ੇ ਦੇ ਸੰਕਟ ਦੇ ਵਿਚਕਾਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਫਾਏ ਅਤੇ ਸਾਬਕਾ ਪ੍ਰਧਾਨ ਮੰਤਰੀ ਸੋਨਕੋ ਕਦੇ ਇੱਕ ਦੂਜੇ ਦੇ ਪੱਕੇ ਸਹਿਯੋਗੀ ਸਨ। ਦੋਵਾਂ ਨੇ ਮਿਲ ਕੇ ਪਿਛਲੀ ਸੱਤਾਧਾਰੀ ਪਾਰਟੀ 'ਅਲਾਇੰਸ ਫ਼ਾਰ ਦਾ ਰਿਪਬਲਿਕ' ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਆਗੂਆਂ ਵਿਚਾਲੇ ਮਤਭੇਦ ਬਹੁਤ ਜ਼ਿਆਦਾ ਵਧ ਗਏ ਸਨ, ਜੋ ਖੁੱਲ੍ਹੇ ਟਕਰਾਅ ਵਿੱਚ ਬਦਲ ਗਏ। ਸੋਨਕੋ ਨੂੰ ਬਰਖ਼ਾਸਤ ਕੀਤੇ ਜਾਣ ਤੋਂ ਤੁਰੰਤ ਬਾਅਦ ਮੌਜੂਦਾ ਸਰਕਾਰ ਦੇ ਸਾਰੇ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਅਤੇ ਪੂਰੀ ਸਰਕਾਰ ਭੰਗ ਹੋ ਗਈ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਕੌਣ ਹਨ ਨਵੇਂ ਪ੍ਰਧਾਨ ਮੰਤਰੀ ਅਹਿਮਦੌ ਲੋਅ ?
ਹੁਣ ਨਵੇਂ ਪ੍ਰਧਾਨ ਮੰਤਰੀ ਅਹਿਮਦੌ ਲੋਅ 'ਤੇ ਨਵੀਂ ਸਰਕਾਰ ਦੇ ਗਠਨ ਦੀ ਜ਼ਿੰਮੇਵਾਰੀ ਹੋਵੇਗੀ। ਉਹ ਇਸ ਤੋਂ ਪਹਿਲਾਂ 'ਸੈਂਟਰਲ ਬੈਂਕ ਆਫ਼ ਵੈਸਟ ਅਫ਼ਰੀਕਨ ਸਟੇਟਸ' ਵਿੱਚ ਇੱਕ ਉੱਚ ਕਾਰਜਕਾਰੀ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਖੇਤਰੀ ਪੱਧਰ 'ਤੇ ਆਰਥਿਕ ਅਤੇ ਮੌਦਰਿਕ ਨੀਤੀਆਂ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਰਾਸ਼ਟਰਪਤੀ ਦੇ ਰਾਜ ਮੰਤਰੀ ਅਤੇ ਸੋਨਕੋ ਸਰਕਾਰ ਦੇ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਆਰਥਿਕ ਮਾਹਰਤਾ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸੇਨੇਗਲ ਨੂੰ ਮੌਜੂਦਾ ਕਰਜ਼ੇ ਦੇ ਸੰਕਟ ਵਿੱਚੋਂ ਕੱਢਣ ਲਈ ਅਹਿਮ ਕਦਮ ਚੁੱਕਣਗੇ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News