ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Saturday, May 23, 2026 - 11:58 PM (IST)
ਬਕਸਰ- ਬਿਹਾਰ ਦੇ ਬਕਸਰ ਵਿਚ ਸ਼ਨੀਵਾਰ ਨੂੰ ਧੂੜ-ਮਿੱਟੀ ਕਾਰਨ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਨਿਰਧਾਰਤ ਥਾਂ ਤੋਂ ਵੱਖਰੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਬਕਸਰ ਵਿਚ ਤੈਅ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਕਿਲਾ ਮੈਦਾਨ ਵਿਚ ਉਤਰਨਾ ਸੀ, ਪਰ ਜਿਵੇਂ ਹੀ ਹੈਲੀਕਾਪਟਰ ਹੇਠਾਂ ਆਇਆ, ਮੈਦਾਨ ਵਿਚ ਐਨੀ ਧੂੜ ਉੱਡੀ ਕਿ ਪਾਇਲਟ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ।
ਪਾਇਲਟ ਨੇ 2 ਵਾਰ ਹੈਲੀਕਾਪਟਰ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਧੂੜ ਕਾਰਨ ਲੈਂਡਿੰਗ ਨਹੀਂ ਹੋ ਸਕੀ। ਆਖ਼ਰਕਾਰ ਪਾਇਲਟ ਨੇ ਹੈਲੀਕਾਪਟਰ ਨੂੰ ਹਵਾਈ ਅੱਡਾ ਮੈਦਾਨ ਵੱਲ ਮੋੜ ਦਿੱਤਾ, ਜਿੱਥੇ ਪਹਿਲਾਂ ਤੋਂ ਲੈਂਡਿੰਗ ਦਾ ਕੋਈ ਪਲਾਨ ਨਹੀਂ ਸੀ। ਇਹੀ ਕਾਰਨ ਹੈ ਕਿ ਉੱਥੇ ਪਹਿਲਾਂ ਤੋਂ ਕੋਈ ਸੁਰੱਖਿਆ ਅਤੇ ਬੈਰੀਕੇਡਿੰਗ ਦੇ ਪ੍ਰਬੰਧ ਵੀ ਮੌਜੂਦ ਨਹੀਂ ਸਨ।
