ਬਿਹਾਰ ਦੀ ਡ੍ਰਾਫਟ ਵੋਟਰ ਸੂਚੀ ਅੰਤਿਮ ਵੋਟਰ ਸੂਚੀ ਨਹੀਂ : ਚੋਣ ਕਮਿਸ਼ਨ

Monday, Jul 28, 2025 - 06:52 PM (IST)

ਬਿਹਾਰ ਦੀ ਡ੍ਰਾਫਟ ਵੋਟਰ ਸੂਚੀ ਅੰਤਿਮ ਵੋਟਰ ਸੂਚੀ ਨਹੀਂ : ਚੋਣ ਕਮਿਸ਼ਨ

ਨਵੀਂ ਦਿੱਲੀ (ਭਾਸ਼ਾ) - ਚੋਣ ਕਮਿਸ਼ਨ ਨੇ ਐਤਵਾਰ ਨੂੰ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਵਿੰਨ੍ਹਿਆ, ਜੋ ਇਹ ਧਾਰਨਾ ਫੈਲਾ ਰਹੇ ਸਨ ਕਿ ਬਿਹਾਰ ’ਚ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਅੰਤਿਮ ਵੋਟਰ ਸੂਚੀ ਹੋਵੇਗੀ। ਕਮਿਸ਼ਨ ਨੇ ਕਿਹਾ ਕਿ ਉਸ ਨੂੰ ਇਹ ‘ਸਮਝ ਨਹੀਂ ਆ ਰਹੀ’ ਕਿ ਜਦੋਂ ਨਾਂ ਨੂੰ ਗ਼ਲਤ ਤਰੀਕ ਨਾਲ ਸ਼ਾਮਲ ਕੀਤੇ ਜਾਣ ਜਾਂ ਗਸਤ ਤਰੀਕੇ ਨਾਲ ਬਾਹਰ ਕੱਢਣ ਵੱਲ ਇਸ਼ਾਰਾ ਕਰਨ ਲਈ 1 ਅਗਸਤ ਤੋਂ 1 ਸਤੰਬਰ ਤੱਕ ਪੂਰਾ ਇਕ ਮਹੀਨੇ ਦਾ ਸਮਾਂ ਉਪਲੱਬਧ ਹੈ, ਤਾਂ ਉਹ ਇੰਨਾ ਹੰਗਾਮਾ ਕਿਉਂ ਕਰ ਰਹੇ ਹਨ? ਚੋਣ ਕਮਿਸ਼ਨ ਨੇ ਕਿਹਾ ਕਿ ਡ੍ਰਾਫਟ ਵੋਟਰ ਸੂਚੀ ਅੰਤਿਮ ਵੋਟਰ ਸੂਚੀ ਨਹੀਂ ਹੈ।

ਇਹ ਵੀ ਪੜ੍ਹੋ - 26, 27, 28, 29 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ, IMD ਵਲੋਂ ਯੈਲੋ ਅਲਰਟ ਜਾਰੀ

ਚੋਣ ਕਮਿਸ਼ਨ ਦਾ ਇਹ ਬਿਆਨ ਬਿਹਾਰ ’ਚ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘਾਈ ਨਾਲ ਪੜਤਾਲ (ਐੱਸ. ਆਈ. ਆਰ.) ਦੇ ਇਕ ਮਹੀਨੇ ਲੰਮੇ ਪਹਿਲੇ ਪੜਾਅ ਦੀ ਸਮਾਪਤੀ ’ਤੇ ਆਇਆ ਹੈ, ਜਿਸ ’ਚ ਘਰ-ਘਰ ਜਾ ਕੇ ਸਰਵੇਖਣ ਕਰ ਕੇ ਵੋਟਰਾਂ ਨੂੰ ਅਧੂਰੇ ਭਰੇ ਗਿਣਤੀ ਫਾਰਮ ਵੰਡੇ ਗਏ ਸਨ, ਜਿਨ੍ਹਾਂ ਨੂੰ ਭਰਨ ਤੋਂ ਬਾਅਦ ਵਾਪਸ ਕੀਤਾ ਜਾਣਾ ਸੀ। ਚੋਣ ਕਮਿਸ਼ਨ ਨੇ ਕਿਹਾ ਕਿ 7.24 ਕਰੋੜ ਵੋਟਰਾਂ ਦੇ ਗਿਣਤੀ ਫਾਰਮ ਪ੍ਰਾਪਤ ਹੋ ਚੁੱਕੇ ਹਨ। ਉਸ ਨੇ ਕਿਹਾ ਕਿ 36 ਲੱਖ ਲੋਕ ਜਾਂ ਤਾਂ ਸਥਾਈ ਤੌਰ ’ਤੇ ਕਿਤੇ ਹੋਰ ਚਲੇ ਗਏ ਹਨ ਜਾਂ ਫਿਰ ਦਿੱਤੇ ਗਏ ਪਤੇ ’ਤੇ ਮਿਲੇ ਹੀ ਨਹੀਂ, ਜਦੋਂ ਕਿ 7 ਲੱਖ ਵੋਟਰ ਕਈ ਥਾਵਾਂ ’ਤੇ ਰਜਿਸਟਰਡ ਪਾਏ ਗਏ ਹਨ। 

ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ

ਕਮਿਸ਼ਨ ਨੇ ਵਿਅੰਗ ਕਸਦਿਆਂ ਕਿਹਾ, ‘‘ਆਪਣੇ 1.6 ਲੱਖ ਬੂਥ-ਪੱਧਰ ਦੇ ਏਜੰਟਾਂ ਨੂੰ 1 ਅਗਸਤ ਤੋਂ 1 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਜਮ੍ਹਾ ਕਰਨ ਲਈ ਕਿਉਂ ਨਹੀਂ ਕਹਿੰਦੇ ਹਨ।’’ ਓਧਰ, ਐੱਸ. ਆਈ. ਆਰ. ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗੀ। ਬਿਹਾਰ ’ਚ ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News