ਬਿਹਾਰ: ਕਾਲਜਾਂ ’ਚ BA ਦੀ ਪੜ੍ਹਾਈ ਕਰ ਰਹੇ PM, ਰਾਜਪਾਲ ਅਤੇ ਧੋਨੀ, ਐਡਮਿਟ ਕਾਰਡ ’ਤੇ ਛਪੀਆਂ ਤਸਵੀਰਾਂ

Sunday, Sep 11, 2022 - 06:21 PM (IST)

ਬਿਹਾਰ: ਕਾਲਜਾਂ ’ਚ BA ਦੀ ਪੜ੍ਹਾਈ ਕਰ ਰਹੇ PM, ਰਾਜਪਾਲ ਅਤੇ ਧੋਨੀ, ਐਡਮਿਟ ਕਾਰਡ ’ਤੇ ਛਪੀਆਂ ਤਸਵੀਰਾਂ

ਪਟਨਾ- ਬਿਹਾਰ ’ਚ ਇਕ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਐਡਮਿਟ ਕਾਰਡ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਗਜ਼ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਇਹ ਵਿਦਿਆਰਥੀ ਮਧੂਬਨੀ, ਸਮਸਤੀਪੁਰ ਅਤੇ ਬੇਗੂਸਰਾਏ ਜ਼ਿਲ੍ਹਿਆਂ ’ਚ ਸਥਿਤ ਕਾਲਜਾਂ ਦੇ ਬੀ.ਏ. ਤੀਜੇ ਸਾਲ ਦੇ ਵਿਦਿਆਰਥੀ ਦੱਸੇ ਗਏ ਹਨ। ਇਹ ਸਾਰੇ ਕਾਲਜ ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ ਨਾਲ ਸਬੰਧਤ ਹਨ, ਜਿਨ੍ਹਾਂ ਦਾ ਹੈੱਡਕੁਆਰਟਰ ਦਰਭੰਗਾ ’ਚ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਇਨ੍ਹਾਂ ਬੇਨਿਯਮੀਆਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਇਹ ਬੇਨਿਯਮੀਆਂ ਸੋਸ਼ਲ ਮੀਡੀਆ ਰਾਹੀਂ ਉਜਾਗਰ ਹੋਈਆਂ। ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਸਬੰਧਤ ਵਿਦਿਆਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਐੱਫ. ਆਈ. ਆਰ ਵੀ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਐਡਮਿਟ ਕਾਰਡ ਆਨਲਾਈਨ ਜਾਰੀ ਕੀਤੇ ਜਾਂਦੇ ਹਨ ਅਤੇ  ਸਬੰਧਤ ਵਿਦਿਆਰਥੀਆਂ ਇਨ੍ਹਾਂ ਨੂੰ ਡਾਊਨਲੋਡ ਕਰਦੇ ਹਨ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਲੌਗਇਨ ਵੇਰਵੇ ਦਿੱਤੇ ਜਾਂਦੇ ਹਨ।

ਰਜਿਸਟਰਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਫੋਟੋਆਂ ਅਤੇ ਹੋਰ ਜਾਣਕਾਰੀ ਅਪਲੋਡ ਕਰਨੀ ਹੁੰਦੀ ਹੈ, ਜਿਸ ਤੋਂ ਬਾਅਦ ਅਸੀਂ ਐਡਮਿਟ ਕਾਰਡ ਬਣਾਉਂਦੇ ਹਾਂ। ਅਜਿਹਾ ਲੱਗਦਾ ਹੈ ਕਿ ਕੁਝ ਵਿਦਿਆਰਥੀਆਂ ਨੇ ਗੈਰ-ਜ਼ਿੰਮੇਵਾਰਾਨਾ ਸ਼ਰਾਰਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਮਗਰੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨਾਲ ਯੂਨੀਵਰਸਿਟੀ ਦਾ ਨਾਂ ਖਰਾਬ ਹੋਇਆ ਹੈ। ਪ੍ਰਧਾਨ ਮੰਤਰੀ ਅਤੇ ਰਾਜਪਾਲ ਦੀਆਂ ਤਸਵੀਰਾਂ ਦੀ ਦੁਰਵਰਤੋਂ ਵੀ ਗੰਭੀਰ ਮਾਮਲਾ ਹੈ।


author

Tanu

Content Editor

Related News