ਕਿਸਾਨ ਡਰਿਆ ਨਹੀਂ, ਲਿਪਟੇ ਸੱਪ ਸਣੇ ਪਹੁੰਚਿਆ ਹਸਪਤਾਲ
Sunday, Jun 10, 2018 - 03:30 AM (IST)
ਪਟਨਾ— ਆਮ ਤੌਰ 'ਤੇ ਸੱਪ ਦਾ ਸੁਣਦਿਆਂ ਹੀ ਡਰ ਕਾਰਨ ਲੋਕ ਕੰਬ ਜਾਂਦੇ ਹਨ ਪਰ ਬਿਹਾਰ ਦਾ ਇਕ ਕਿਸਾਨ ਪੈਰ ਨਾਲ ਲਿਪਟੇ ਸੱਪ ਸਣੇ ਹੀ ਹਸਪਤਾਲ ਪਹੁੰਚ ਗਿਆ। ਬਿਹਾਰ ਦੇ ਮਧੇਪੁਰਾ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਸੱਪ ਆਦਮੀ ਨੂੰ ਲੜਨ ਤੋਂ ਬਾਅਦ ਪੈਰ ਨਾਲ ਲਿਪਟਿਆ ਹੋਇਆ ਹੈ। ਹੋਇਆ ਇੰਝ ਕਿ ਸੱਪ ਕਿਸਾਨ ਨੂੰ ਲੜਨ ਤੋਂ ਬਾਅਦ ਖੁਦ ਹੀ ਉਸਦੇ ਪੈਰ ਵਿਚ ਫਸ ਗਿਆ ਅਤੇ ਉਦੋਂ ਤੱਕ ਫਸਿਆ ਰਿਹਾ ਜਦੋਂ ਤਕ ਉਹ ਕਿਸਾਨ ਹਸਪਤਾਲ ਨਹੀਂ ਪਹੁੰਚ ਗਿਆ। ਡਾਕਟਰ ਮੁਤਾਬਕ ਸੱਪ ਦਾ ਦੰਦ ਆਦਮੀ ਦੇ ਪੈਰ ਦੀ ਚਮੜੀ ਵਿਚ ਫਸਿਆ ਹੋਇਆ ਸੀ। ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਸੱਪ ਦਾ ਦੰਦ ਬਾਹਰ ਨਾ ਨਿਕਲਿਆ ਤਾਂ ਉਹ ਪੈਰ ਨੂੰ ਡਰ ਕੇ ਲਪੇਟਾ ਮਾਰ ਕੇ ਬੈਠ ਗਿਆ। ਕਿਸਾਨ ਭੱਜਿਆ-ਭੱਜਿਆ ਹਸਪਤਾਲ ਪਹੁੰਚਿਆ। ਡਾਕਟਰ ਨੇ ਸੱਪ ਨੂੰ ਹਟਾਇਆ। ਸੱਪ ਜਿਊਂਦਾ ਹੈ। ਸੱਪ ਜ਼ਹਿਰੀਲਾ ਨਾ ਹੋਣ ਕਰ ਕੇ ਕਿਸਾਨ ਦੀ ਵੀ ਜਾਨ ਬਚ ਗਈ।
