ਬਿਹਾਰ: ਕੋਰਟ ਰੂਮ ''ਚ ਬਹਿਸ ਦੌਰਾਨ SHO ਅਤੇ SI ਨੇ ਜੱਜ ਨਾਲ ਕੀਤੀ ਕੁੱਟਮਾਰ
Friday, Nov 19, 2021 - 12:48 AM (IST)
ਪਟਨਾ - ਬਿਹਾਰ ਦੇ ਮਧੁਬਨੀ ਜ਼ਿਲ੍ਹੇ ਵਿੱਚ ਵਿਵਹਾਰ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਮੱਚ ਗਿਆ ਜਦੋਂ ਦੋ ਪੁਲਸ ਮੁਲਾਜ਼ਮਾਂ ਨੇ ਹੀ ਜੱਜ ਅਵਿਨਾਸ਼ ਕੁਮਾਰ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਅਤੇ ਫਿਰ ਉਨ੍ਹਾਂ 'ਤੇ ਪਿਸਤੌਲ ਤਾਣ ਦਿੱਤੀ।
ਮਾਮਲਾ ਮਧੁਬਨੀ ਦੇ ਝੰਝਾਰਪੁਰ ਦਾ ਹੈ ਜਿੱਥੇ ਦੋ ਪੁਲਸ ਮੁਲਾਜ਼ਮਾਂ 'ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ADJ) ਅਵਿਨਾਸ਼ ਕੁਮਾਰ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਗੰਦੀ ਅਤੇ ਭੱਦੀ ਗਾਲ੍ਹ ਕੱਢਣ ਦਾ ਦੋਸ਼ ਲੱਗਾ ਹੈ। ਦੋਨਾਂ ਦੋਸ਼ੀਆਂ ਨੂੰ ADJ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਨਾਂਦੇੜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 'ਚੰਗੀ ਖ਼ਬਰ'
ਜਾਣਕਾਰੀ ਮੁਤਾਬਕ ADJ ਅਵਿਨਾਸ਼ ਕੁਮਾਰ 'ਤੇ ਇਹ ਹਮਲਾ SHO ਗੋਪਾਲ ਪ੍ਰਸਾਦ ਅਤੇ SI ਅਭਿਮਨਿਉ ਕੁਮਾਰ ਨੇ ਬਹਿਸ ਦੌਰਾਨ ਕੀਤਾ। ਰਿਪੋਰਟ ਮੁਤਾਬਕ ਗੋਪਾਲ ਪ੍ਰਸਾਦ ਅਤੇ ਅਭਿਮਨਿਉ ਕੁਮਾਰ ਨੇ ਜੱਜ 'ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ। ਇਸ ਤੋਂ ਬਾਅਦ ਇੱਕ ਦੋਸ਼ੀ ਨੇ ਜੱਜ 'ਤੇ ਪਿਸਤੌਲ ਤਾਣ ਦਿੱਤੀ।
ਹਾਲਾਂਕਿ ਇਸ ਹਮਲੇ ਤੋਂ ਬਾਅਦ ਵੀ ADJ ਅਵਿਨਾਸ਼ ਕੁਮਾਰ ਸੁਰੱਖਿਅਤ ਹਨ ਪਰ ਖੁਦ 'ਤੇ ਹੋਏ ਹਮਲੇ ਨੂੰ ਲੈ ਕੇ ਕਾਫ਼ੀ ਡਰੇ ਹੋਏ ਹਨ। ਹੁਣ ਇਸ ਮਾਮਲੇ ਵਿੱਚ ਪਟਨਾ ਹਾਈ ਕੋਰਟ ਨੇ ਵੀ ਨੋਟਿਸ ਲਿਆ ਹੈ ਅਤੇ 29 ਨਵੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ।
ਇਸ ਘਟਨਾ ਨੂੰ ਲੈ ਕੇ ਹੁਣ ਪਟਨਾ ਹਾਈ ਕੋਰਟ ਨੇ ਬਿਹਾਰ ਸਰਕਾਰ ਦੇ ਪ੍ਰਮੁੱਖ ਸਕੱਤਰ, ਪੁਲਸ ਡਾਇਰੈਕਟਰ ਜਨਰਲ ਪਟਨਾ, ਗ੍ਰਹਿ ਵਿਭਾਗ ਅਤੇ ਮਧੁਬਨੀ ਦੇ ਪੁਲਸ ਪ੍ਰਧਾਨ (ਐੱਸ.ਪੀ.) ਤੋਂ ਜਵਾਬ ਮੰਗਿਆ ਹੈ। ਦੱਸ ਦਈਏ ਕਿ ਜੱਜ 'ਤੇ ਹਮਲੇ ਦੌਰਾਨ ਬਚਾਅ ਕਰਨ ਆਏ ਕਈ ਵਕੀਲ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਮਾਮੂਲੀ ਸੱਟ ਆਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।