ਬਿਹਾਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪੁਲਸ ਦੀ ਬੱਸ ਨੇ ਬਾਈਕ ਸਵਾਰਾਂ ਨੂੰ ਕੁਚਲਿਆ, 3 ਦੀ ਮੌਤ
Wednesday, Oct 12, 2022 - 02:10 PM (IST)
ਪਟਨਾ- ਬਿਹਾਰ ’ਚ ਦਰਦਨਾਕ ਹਾਦਸਾ ਵਾਪਰ ਗਿਆ। ਬੁੱਧਵਾਰ ਯਾਨੀ ਕਿ ਅੱਜ ਸਵੇਰੇ ਬਿਹਾਰ ਪੁਲਸ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੀ ਲਪੇਟ ’ਚ ਆਉਣ ਨਾਲ 3 ਬਾਈਕ ਸਵਾਰਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਬੱਸ ਦੇ ਫਿਊਲ ਟੈਂਕ ’ਚ ਧਮਾਕਾ ਹੋਣ ਕਾਰਨ ਬੱਸ ’ਚ ਅੱਗ ਲੱਗ ਗਈ। ਇਹ ਹਾਦਸਾ ਦੇਵਰੀਆ ਪਿੰਡ ’ਚ ਨੈਸ਼ਨਲ ਹਾਈਵੇਅ-531 ’ਤੇ ਵਾਪਰਿਆ।
ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਮੁਤਾਬਕ ਇਸ ਹਾਦਸੇ ਦੌਰਾਨ ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ। ਅਜਿਹਾ ਉੱਥੇ ਮੌਜੂਦ ਚਸ਼ਮਦੀਦ ਗਵਾਹਾਂ ਮੁਤਾਬਕ ਕਹਿਣਾ ਹੈ। ਅੱਗ ਲੱਗਣ ਦੇ ਤੁਰੰਤ ਬਾਅਦ ਮੋਟਰਸਾਈਕਲ ਸਵਾਰਾਂ ਨੂੰ ਬੱਸ ਕਈ ਮੀਟਰ ਦੂਰ ਘਸੀਟਦੀ ਲੈ ਗਈ। ਜਿਸ ਤੋਂ ਬਾਅਦ ਬੱਸ ਦਾ ਫਿਊਲ ਟੈਂਕ ਫਟ ਗਿਆ ਅਤੇ ਬਾਈਕ ਸੜ ਗਈ। ਇਹ ਪੂਰਾ ਹਾਦਸਾ ਕੈਮਰੇ ’ਚ ਕੈਦ ਹੋ ਗਈ। ਬੱਸ ਸੀਤਚਾਬੜੀਆਰਾ ’ਚ ਮਰਹੂਮ ਰਾਜਨੇਤਾ ਜੈਪ੍ਰਕਾਸ਼ ਨਾਰਾਇਣ ਦੀ 120ਵੀਂ ਜਯੰਤੀ ਸਮਾਰੋਹ ਤੋਂ ਪਰਤੀ ਸੀ।
ਪੁਲਸ ਸੁਪਰਡੈਂਟ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ’ਚ ਇਕ ਕੇਸ ਦਰਜ ਕਰ ਲਿਆ ਗਿਆ ਹੈ।ਮੋਟਰਸਾਈਕਲ ਸਵਾਰ ਮਰਨ ਵਾਲੇ ਲੋਕਾਂ ਦੀ ਪਛਾਣ ਸੱਤਿਆਨਾਰਾਇਣ ਮਾਂਝੀ ਪੁੱਤਰ ਬਾਬੂਲਾਲ ਮਾਂਝੀ, ਸੁੱਖਲਾਲ ਮਾਂਝੀ ਦੇ ਪੁੱਤਰ ਕੁੰਦਨ ਮਾਂਝੀ ਅਤੇ ਤੀਜੇ ਨੌਜਵਾਨ ਦੇਵਨਾਥ ਮਾਂਝੀ ਦੇ ਰੂਪ ’ਚ ਹੋਈ ਹੈ। ਜੋ ਕਿ ਮਗਾਈਹੀਡ ਪਿੰਡ ਦੇ ਰਹਿਣ ਵਾਲੇ ਸਨ।