ਮੁਹੱਰਮ ਦੇ ਜਲੂਸ ਦੌਰਾਨ ਬਿਜਲੀ ਦੀ ਲਪੇਟ ''ਚ ਆਉਣ ਕਾਰਨ 14 ਲੋਕ ਝੁਲਸੇ

Wednesday, Jul 17, 2024 - 05:26 PM (IST)

ਮੁਹੱਰਮ ਦੇ ਜਲੂਸ ਦੌਰਾਨ ਬਿਜਲੀ ਦੀ ਲਪੇਟ ''ਚ ਆਉਣ ਕਾਰਨ 14 ਲੋਕ ਝੁਲਸੇ

ਅਰਰੀਆ- ਬਿਹਾਰ ਦੇ ਅਰਰੀਆ ਜ਼ਿਲ੍ਹੇ 'ਚ ਬੁੱਧਵਾਰ ਨੂੰ ਮੁਹੱਰਮ ਦੇ ਜਲੂਸ ਦੌਰਾਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਨਾਲ 14 ਲੋਕ ਝੁਲਸ ਗਏ। ਪੁਲਸ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਅਰਰੀਆ ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਹੱਰਮ ਦਾ ਜਲੂਸ ਪਿਪਰਾ ਬਿਜਵਾੜਾ ਖੇਤਰ 'ਚ ਇਕ ਖੁੱਲੇ ਮੈਦਾਨ 'ਚੋਂ ਲੰਘ ਰਿਹਾ ਸੀ ਤਾਂ ਤਾਜੀਆ ਦਾ ਇਕ ਹਿੱਸਾ ਇਕ ਹਾਈ ਵੋਲਟੇਜ ਬਿਜਲੀ ਦੀਆਂ ਤਾਰਾੰ ਦੇ ਸੰਪਰਕ ਵਿਚ ਆ ਗਿਆ, ਜਿਸ ਕਾਰਨ ਜਲੂਸ ਵਿਚ ਸ਼ਾਮਲ 14 ਲੋਕ ਝੁਲਸ ਗਏ।

ਬਿਆਨ ਮੁਤਾਬਕ ਗੰਭੀਰ ਰੂਪ ਨਾਲ ਝੁਲਸਣ ਵਾਲੇ 8 ਵਿਅਕਤੀਆਂ ਨੂੰ ਅਰਰੀਆ ਜ਼ਿਲ੍ਹਾ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਦੋਂ ਕਿ ਬਾਕੀ ਜ਼ਖਮੀਆਂ ਨੂੰ ਪਲਾਸੀ ਪ੍ਰਾਇਮਰੀ ਹੈਲਥ ਸੈਂਟਰ ਵਿਚ ਲੋੜੀਂਦੀ ਡਾਕਟਰੀ ਦੇਖਭਾਲ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।


author

Tanu

Content Editor

Related News