BJP ਨੇਤਾ ਤਜਿੰਦਰ ਬੱਗਾ ਨੂੰ ਮਾਰਨ ਦੀ ਧਮਕੀ, ਪੜ੍ਹੋ ਪੂਰਾ ਮਾਮਲਾ

Tuesday, Oct 08, 2024 - 04:05 PM (IST)

BJP ਨੇਤਾ ਤਜਿੰਦਰ ਬੱਗਾ ਨੂੰ ਮਾਰਨ ਦੀ ਧਮਕੀ, ਪੜ੍ਹੋ ਪੂਰਾ ਮਾਮਲਾ

ਐਂਟਰਟੇਨਮੈਂਟ ਡੈਸਕ : ਸਲਮਾਨ ਖ਼ਾਨ ਦਾ ਰਿਐਲਟੀ ਸ਼ੋਅ 'ਬਿੱਗ ਬੌਸ 18' ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸ਼ੋਅ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਸਲਮਾਨ ਖ਼ਾਨ ਨੇ ਸਾਰੇ ਮੁਕਾਬਲੇਬਾਜ਼ਾਂ ਦਾ ਸਵੈਗ ਨਾਲ ਸਵਾਗਤ ਕੀਤਾ। ਸ਼ੋਅ ਨੂੰ ਸ਼ੁਰੂ ਹੋਏ ਇਕ ਹਫ਼ਤਾ ਵੀ ਨਹੀਂ ਹੋਇਆ ਤੇ ਦੋ ਮੁਕਾਬਲੇਬਾਜ਼ਾਂ 'ਚ ਜ਼ੁਬਾਨੀ ਜੰਗ ਸ਼ੁਰੂ ਹੋ ਗਈ।

ਪਹਿਲੇ ਹੀ ਦਿਨ ਹੋਈ ਜ਼ਬਰਦਸਤ ਲੜਾਈ
'ਬਿੱਗ ਬੌਸ' ਸ਼ੋਅ ਡਰਾਮੇ, ਮੁਕਾਬਲੇਬਾਜ਼ਾਂ ਨੇ ਆਪਸੀ ਝਗੜੇ ਤੇ ਇਕ ਦੂਸਰੇ ਨੂੰ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਕਰਕੇ ਲੰਮੇ ਸਮੇਂ ਤਕ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ 'ਬਿੱਗ ਬੌਸ 18' ਦੇ ਪਹਿਲੇ ਦਿਨ ਦੀ ਝਲਕ ਦੇਖਣ ਨੂੰ ਮਿਲੀ। ਇੱਥੋਂ 2 ਤਗੜੇ ਮੁਕਾਬਲੇਬਾਜ਼ ਤਜਿੰਦਰ ਪਾਲ ਸਿੰਘ ਬੱਗਾ ਤੇ ਰਜਤ ਦਲਾਲ ਵਿਚਕਾਰ ਜ਼ਬਰਦਸਤ ਲੜਾਈ ਹੁੰਦੀ ਦੇਖਣ ਨੂੰ ਮਿਲੀ। ਦੋਵਾਂ 'ਚ ਜ਼ੁਬਾਨੀ ਜੰਗ ਇੰਨੀ ਵਧ ਗਈ ਕਿ ਰਜਤ ਨੇ ਤਜਿੰਦਰ ਨੂੰ ਮਾਰਨ ਦੀ ਧਮਕੀ ਤਕ ਦੇ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਬਾਈਕ Controversy 'ਤੇ ਚੜਿਆ ਪਾਰਾ
'ਬਿੱਗ ਬੌਸ 18' ਦਾ ਪ੍ਰੋਮੋ ਸਾਹਮਣੇ ਆਇਆ ਹੈ। ਇਸ 'ਚ ਤਜਿੰਦਰ ਤੇ ਰਜਤ ਇਕ ਦੂਸਰੇ ਨਾਲ ਗੱਲ ਕਰਦੇ ਹੋਏ ਦੇਖੇ ਜਾ ਸਕਦੇ ਹਨ । ਦੋਵਾਂ 'ਚ ਪੁਰਾਣੀ ਬਾਈਕ controversy ਨੂੰ ਲੈ ਕੇ ਬਹਿਸ ਛਿੜ ਗਈ। ਦਰਅਸਲ ਕੁਝ ਸਮੇਂ ਪਹਿਲਾਂ ਰਜਤ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਦੇਖਿਆ ਗਿਆ ਕਿ ਉਸ ਤੋਂ ਗੱਡੀ ਨਾਲ ਇਕ ਬਾਈਕ ਨੂੰ ਟੱਕਰ ਲਗ ਗਈ ਤੇ ਬਾਈਕ ਵਾਲੇ ਦਾ ਹਾਲਚਾਲ ਪੁੱਛਣ ਦੀ ਬਜਾਏ ਰਜਤ ਉੱਥੋਂ ਭੱਜ ਆਇਆ। ਇਸ ਮਾਮਲੇ 'ਤੇ ਦੋਵਾਂ ਵਿਚਕਾਰ ਬਹਿਸ ਛਿੜ ਗਈ। ਤਜਿੰਦਰ ਨੇ ਰਜਤ 'ਤੇ ਬਾਈਕ ਵਾਲੇ ਨੂੰ ਠੋਕਣ ਦਾ ਦੋਸ਼ ਲਗਾਇਆ ਫਿਰ ਰਜਤ ਨੇ ਕਿਹਾ ਕਿ ਪੂਰੇ ਭਾਰਤ ਨੇ ਉਹ ਵੀਡੀਓ ਦੇਖੀ ਹੈ ਕਿ ਤੁਸੀਂ ਬਾਈਕ ਵਾਲੇ ਨੂੰ ਡਿੱਗਦੇ ਦੇਖਿਆ। ਇਸ ਜਵਾਬ 'ਚ ਤਜਿੰਦਰ ਨੇ ਕਿਹਾ, ਹਾਂ ਮੈਂ ਦੇਖਿਆ।

ਇਹ ਖ਼ਬਰ ਵੀ ਪੜ੍ਹੋ  - ਮੁੜ ਕਸੂਤੀ ਫਸੀ ਕੰਗਨਾ ਰਣੌਤ, ਜਾਰੀ ਹੋ ਗਿਆ ਨੋਟਿਸ

'ਦੋ ਮਿੰਟਾਂ 'ਚ ਭੂਤ ਬਣਾ ਦੇਵਾਂਗਾ'
ਤਜਿੰਦਰ ਦੀ ਗੱਲ ਸੁਣਦੇ ਹੀ ਰਜਤ ਦਾ ਪਾਰਾ ਹਾਈ ਹੋ ਗਿਆ। ਰਜਤ ਨੇ ਕਿਹਾ,''ਹਿਸਾਬ ਨਾਲ ਗੱਲ ਕਰੋ, ਦੋ ਮਿੰਟ 'ਚ ਭੂਤ ਬਣਾ ਦੇਵਾਂਗਾ। ਇਹ ਗੇਟ ਨਾ ਹੁੰਦਾ ਤਾਂ ਇਸ ਤਰ੍ਹਾਂ ਕਰ ਦਿੰਦਾ।'' ਇਨਾਂ ਹੀ ਨਹੀਂ, ਉਨ੍ਹਾਂ ਨੇ ਤਜਿੰਦਰ ਨੂੰ ਗਾਲਾਂ ਤਕ ਕੱਢ ਦਿੱਤੀਆਂ। ਜਿਸ ਦੀ ਵਜ੍ਹਾ ਨਾਲ ਦੋਵਾਂ 'ਚ ਤੂੰ-ਤੂੰ-ਮੈਂ-ਮੈਂ ਹੋਰ ਵਧ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News